ਇੰਨੋਸੈਂਟ ਹਾਰਟਸ ਨੇ ਸਾਡੀ ਅਨਮੋਲ ਵਿਰਾਸਤ ਨੂੰ ਜੀਵੰਤਤਾ ਨੂੰ ਦਰਸਾਉਂਦਾ ‘ਧਰੋਹਰ  ਸਲਾਨਾ ਇਨਾਮ ਵੰਡ ਸਮਾਰੋਹ’ ਦਾ ਕੀਤਾ ਆਯੋਜਨ : ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

ਇੰਨੋਸੈਂਟ ਹਾਰਟਸ ਨੇ ਸਾਡੀ ਅਨਮੋਲ ਵਿਰਾਸਤ ਨੂੰ ਜੀਵੰਤਤਾ ਨੂੰ ਦਰਸਾਉਂਦਾ ‘ਧਰੋਹਰ  ਸਲਾਨਾ ਇਨਾਮ ਵੰਡ ਸਮਾਰੋਹ’ ਦਾ ਕੀਤਾ ਆਯੋਜਨ : ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

ਜਲੰਧਰ (ਵੀਓਪੀ ਬਿਊਰੋ) ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਅਗਵਾਈ ਹੇਠ, ਦਿਸ਼ਾ-ਐਨ ਇਨੀਸ਼ੀਏਟਿਵ  ਨੇ ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਵਿਖੇ ਸੱਭਿਆਚਾਰਕ ਪ੍ਰੋਗਰਾਮ ਧਰੋਹਰ ਦੇ ਨਾਲ ਆਪਣੇ ਸਲਾਨਾ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕੀਤੀ। ਇਸ ਸਮਾਗਮ ਵਿੱਚ  LEAP (ਲੀਡਰਸ਼ਿਪ ਐਕਸੀਲੈਂਸ ਇਨ ਅਕੈਡਮਿਕ ਪਰਫੋਰਮੈਂਸ) ਅਵਾਰਡ- 2024 ਪੇਸ਼ ਕੀਤੇ ਗਏ ਜਿਸ ਵਿੱਚ ਸਾਰੇ ਪੰਜ ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਮੁੱਖ ਮਹਿਮਾਨ ਸ.  ਸੁਨੀਲ ਕੁਮਾਰ ਯਾਦਵ (ਡਿਪਟੀ ਡਾਇਰੈਕਟਰ ਇੰਚਾਰਜ, ਸਬ ਰੀਜਨਲ ਆਫਿਸ, ਇਮਪਲਾਈਜ ਸਟੇਟ ਇਨਸ਼ੋਰੈਂਸ ਕਾਰਪੋਰੇਸ਼ਨ ਜਲੰਧਰ) ਨੇ ਸਮਾਰੋਹ ਦਾ ਉਦਘਾਟਨ ਕੀਤਾ।  ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਪਤਵੰਤਿਆਂ ਵੱਲੋਂ ਮਾਂ ਸਰਸਵਤੀ ਮੰਤਰਾਂ ਦੇ ਜਾਪ ਦੇ ਨਾਲ  ਦੀਪ ਜਗਾਉਣ ਨਾਲ ਹੋਈ।  ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ‘ਧਰੋਹਰ’ ਥੀਮ ਤੇ ਭਾਰਤੀ ਸੰਸਕ੍ਰਿਤੀ ਨੂੰ ਜੀਵੰਤ ਪੇਸ਼ ਕਰਦੇ ਹੋਏ ਅਲੱਗ ਅਲੱਗ ਮਹੀਨਿਆਂ ਵਿੱਚ ਮਨਾਏ ਜਾ ਰਹੇ ਤਿਉਹਾਰਾਂ ਤੇ ਅਧਾਰਿਤ ਡਾਂਸ ਪੇਸ਼ ਕੀਤੇ ਗਏ ਅਤੇ ਭਾਰਤੀ ਸੰਸਕ੍ਰਿਤੀ ਦੀ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ। ਡਾ.  ਪਲਕ ਗੁਪਤਾ ਬੌਰੀ (ਡਾਇਰੈਕਟਰ ਸੀ.ਐਸ.ਆਰ.) ਨੇ ਦਿਸ਼ਾ: ਐਨ ਇਨੀਸ਼ੀਏਟਿਵ  ਦੇ ਤਹਿਤ ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਸ਼ਲਾਘਾਯੋਗ ਯਤਨਾਂ ਨੂੰ ਉਜਾਗਰ ਕੀਤਾ, ਜੋ ਕਿ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਸੰਸਥਾ ਦੇ ਯੋਗਦਾਨ ‘ਤੇ ਕੇਂਦਰਿਤ ਹੈ।  ਉਨ੍ਹਾਂ ਨੇ ਨੌਜਵਾਨਾਂ ਦੇ ਵਿਕਾਸ ਲਈ ਟਰੱਸਟ ਦੇ ਸਮਰਪਣ, ਅਧਿਆਪਨ ਦੇ ਤਰੀਕਿਆਂ ਵਿੱਚ ਤਕਨਾਲੋਜੀ ਨੂੰ ਜੋੜਨ ਅਤੇ ਸਿੱਖਿਆ ਖੇਤਰ ਵਿੱਚ ਨਵੀਨਤਾ ਲਿਆਉਣ ‘ਤੇ ਜ਼ੋਰ ਦਿੱਤਾ।

ਇਸ ਮੌਕੇ ਮੁੱਖ ਮਹਿਮਾਨ ਸ.  ਸੁਨੀਲ ਕੁਮਾਰ ਯਾਦਵ ਸਮੇਤ ਡਾ.  ਅਨੂਪ ਬੌਰੀ (ਚੇਅਰਮੈਨ, ਇੰਨੋਸੈਂਟ ਹਾਰਟਸ ਗਰੁੱਪ), ਡਾ.  ਚੰਦਰ ਬੋਰੀ (ਫਾਈਨਾਂਸ ਸੈਕਟਰੀ), ਅਤੇ ਡਾ.  ਪਲਕ ਗੁਪਤਾ ਬੌਰੀ (ਡਾਇਰੈਕਟਰ ਸੀ ਐਸ ਆਰ)ਨੇ ਸੀਬੀਐਸਈ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।  ਇਸ ਤੋਂ ਇਲਾਵਾ, ਸ੍ਰੀ ਦਿਨੇਸ਼ ਅਗਰਵਾਲ ਅਤੇ ਡਾ.  ਪਲਕ ਗੁਪਤਾ  ਬੌਰੀ ਨੇ   ਇੰਨੋਸੈਂਟ ਹਾਰਟਸ ਦੇ ਸੰਸਥਾਪਕ ਨਿਰਦੇਸ਼ਕ  ਸ਼੍ਰੀਮਤੀ ਕਮਲੇਸ਼ ਬੋਰੀ ਦੀ ਯਾਦ ਵਿੱਚ ਗੁਰਮੰਨਤ ਕੌਰ (ਗ੍ਰੀਨ ਮਾਡਲ ਟਾਊਨ), ਭਾਵੇਸ਼ ਰੇਹਾਨ (ਲੋਹਾਰਾਂ), ਅਤੇ ਨਵਲੀਨ ਕੌਰ (ਨੂਰਪੁਰ) ਨੂੰ ਸਟੂਡੈਂਟ ਆਫ ਦਿ ਈਅਰ ਖਿਤਾਬ ਨਾਲ ਸਨਮਾਨਿਤ ਕੀਤਾ।

ਇਨ੍ਹਾਂ ਵਿਦਿਆਰਥੀਆਂ ਨੂੰ 5100 ਰੁਪਏ ਦੇ ਨਕਦ ਇਨਾਮ ਦੇ ਨਾਲ ਟਰਾਫੀਆਂ ਵੀ ਦਿੱਤੀਆਂ ਗਈਆਂ। ਪੰਜਾਂ ਸਕੂਲਾਂ ਦੇ ਡਾਂਸ, ਸੰਗੀਤ, ਅਦਾਕਾਰੀ ਅਤੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਵੀ ਟਰੱਸਟੀਆਂ ਦੁਆਰਾ ਸਨਮਾਨਿਤ ਕੀਤਾ ਗਿਆ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਵੀ ਦਿੱਤੇ ਗਏ ।

ਮੁੱਖ ਮਹਿਮਾਨ ਸ਼੍ਰੀ ਸੁਨੀਲ ਯਾਦਵ ਜੀ ਨੇ ਬੱਚਿਆਂ ਦੁਆਰਾ ਪੇਸ਼ ਕੀਤੇ ਰੰਗਾ ਰੰਗ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਨੇ ਕਿਹਾ ਕਿ ਬੋਰੀ ਮੈਮੋਰੀਅਲ ਟਰਸਟ ਦੁਆਰਾ ਸਮਾਜ ਦੀ ਭਲਾਈ ਲਈ ਕੀਤੇ ਗਏ ਕੰਮ ਸੱਚਮੁੱਚ ਹੀ ਪ੍ਰਸ਼ੰਸਾ ਦੇ ਯੋਗ ਹਨ । ਇਹ ਸੰਸਥਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਹੀ ਯਤਨ ਕਰਦੀ ਰਹੀ ਹੈ।  ਇਸ ਮੌਕੇ ਸ੍ਰੀ ਮਤੀ ਸ਼ੈਲੀ ਬੌਰੀ (ਐਗਜੀਕਿਉਟ ਡਾਇਰੈਕਟਰ, ਸਕੂਲਸ, ਐਚਆਰ), ਸ੍ਰੀਮਤੀ  ਅਰਾਧਨਾ ਬੌਰੀ (ਐਗਜੀਕਿਉਟ ਡਾਇਰੈਕਟਰ  ਕਾਲਜ), ਡਾ.  ਰੋਹਨ ਬੌਰੀ (ਡਿਪਟੀ ਡਾਇਰੈਕਟਰ, ਮੈਡੀਕਲ ਸਾਇੰਸ), ਅਤੇ ਬੋਰੀ ਮੈਮੋਰੀਅਲ ਟਰੱਸਟ ਦੇ ਹੋਰ ਮੈਂਬਰ ਹਾਜ਼ਰ ਸਨ।

ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਸਟੂਡੈਂਟ ਕੌਂਸਲ ਦੇ ਵਿਦਿਆਰਥੀਆਂ ਦੁਆਰਾ ਬੜੇ ਵਧੀਆ ਢੰਗ ਨਾਲ ਸੰਭਾਲਿਆ ਗਿਆ।  ਸਮਾਗਮ ਦੀ ਸਮਾਪਤੀ ਦੇਸ਼ ਭਗਤੀ ਦੇ ਗੀਤ ਨਾਲ ਰਾਸ਼ਟਰੀ ਗੀਤ ਨਾਲ ਹੋਈ।

error: Content is protected !!