ਡਾਕਟਰਾਂ ਨੇ ਜਿਸ ਨੂੰ ਮ੍ਰਿਤਕ ਐਲਾਨਿਆ, ਉਹ ਬਲਦੀ ਚਿਖਾ ‘ਚੋਂ ਉੱਠ ਖੜ੍ਹਾ ਹੋਇਆ

ਡਾਕਟਰਾਂ ਨੇ ਜਿਸ ਨੂੰ ਮ੍ਰਿਤਕ ਐਲਾਨਿਆ, ਉਹ ਬਲਦੀ ਚਿਖਾ ‘ਚੋਂ ਉੱਠ ਖੜ੍ਹਾ ਹੋਇਆ

Ajab gajab news, Jaipur, men alive in shamshanghat, latest news

ਜੈਪੁਰ (ਵੀਓਪੀ ਬਿਊਰੋ) ਰਾਜਸਥਾਨ ਦੇ ਝੁੰਝੁਨੂ ਜ਼ਿਲੇ ‘ਚ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਗਏ 25 ਸਾਲਾ ਵਿਅਕਤੀ ਨੂੰ ਸਸਕਾਰ ਤੋਂ ਕੁਝ Time ਪਹਿਲਾਂ ਹੋਸ਼ ਆ ਗਈ ਅਤੇ ਫਿਰ ਸ਼ਮਸ਼ਾਨਘਾਟ ਵਿੱਚ ਹਫ਼ੜਾ-ਦਫ਼ੜੀ ਮਚ ਗਈ।


ਜਾਣਕਾਰੀ ਮੁਤਾਬਕ ਰੋਹਿਤ ਨਾਂ ਦੇ ਗੂੰਗੇ-ਬੋਲੇ ਸ਼ਖਸ ਦਾ ਪਰਿਵਾਰ ਨਹੀਂ ਹੈ ਅਤੇ ਇੱਕ ਸ਼ੈਲਟਰ ਹੋਮ ਵਿੱਚ ਰਹਿੰਦਾ ਸੀ। ਉਸ ਦਾ ਇਲਾਜ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਕੀਤਾ ਜਾ ਰਿਹਾ ਸੀ ਅਤੇ ਬਾਅਦ ਵਿੱਚ ਉਸ ਨੂੰ ਜੈਪੁਰ ਰੈਫ਼ਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਝੁੰਝੁਨੂ ਦੇ ਜ਼ਿਲ੍ਹਾ ਕੁਲੈਕਟਰ ਰਾਮਾਵਤਾਰ ਮੀਨਾ ਨੇ ਮੈਡੀਕਲ ਲਾਪਰਵਾਹੀ ਦਾ ਨੋਟਿਸ ਲੈਂਦਿਆਂ ਤਿੰਨ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਡਾ. ਯੋਗੇਸ਼ ਜਾਖੜ, ਡਾ. ਨਵਨੀਤ ਮੀਲ ਅਤੇ ਪੀਐਮਓ ਡਾ. ਸੰਦੀਪ ਪਾਚਰ ਨੂੰ ਮੁਅੱਤਲ ਕਰ ਦਿੱਤਾ ਗਿਆ।

ਜਿਵੇਂ ਹੀ ਲਾਸ਼ ਨੂੰ ਚਿਖਾ ‘ਤੇ ਰੱਖਿਆ, ਤਾਂ ਉਹ ਅਚਾਨਕ ਸਾਹ ਖੜ੍ਹਾ ਹੋ ਗਿਆ। ਤੁਰੰਤ ਐਂਬੂਲੈਂਸ ਬੁਲਾਈ ਗਈ ਅਤੇ ਉਸ ਨੂੰ ਵਾਪਸ ਹਸਪਤਾਲ ਲਿਜਾਇਆ ਗਿਆ।

error: Content is protected !!