IPL ਦੀ ਨਿਲਾਮੀ ‘ਚ ਖਿਡਾਰੀਆਂ ‘ਤੇ ਪੈਸਿਆਂ ਦੀ ਬਾਰਿਸ਼, ਪੰਜਾਬ ਨੇ ਦਿਲ ਖੋਲ੍ਹ ਕੇ ਦਿੱਤੇ ਖਿਡਾਰੀਆਂ ਨੂੰ ਪੈਸੇ

IPL ਦੀ ਨਿਲਾਮੀ ‘ਚ ਖਿਡਾਰੀਆਂ ‘ਤੇ ਪੈਸਿਆਂ ਦੀ ਬਾਰਿਸ਼, ਪੰਜਾਬ ਨੇ ਦਿਲ ਖੋਲ੍ਹ ਕੇ ਦਿੱਤੇ ਖਿਡਾਰੀਆਂ ਨੂੰ ਪੈਸੇ


IPL auction 2024, Punjab team, shrys ayer, rishabh pant, Arshdeep singh, latest news, cricket, sports

ਦਿੱਲੀ (ਵੀਓਪੀ ਬਿਊਰੋ) ਆਈਪੀਐੱਲ (IPL) ਦੀ ਨਿਲਾਮੀ 2024 ਵਿੱਚ ਕੱਲ ਖਿਡਾਰੀਆਂ ਦੀ ਇਤਿਹਾਸਿਕ ਬੋਲੀ ਲੱਗੀ ਹੈ। ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਵਿੱਚ ਭਾਰਤੀ ਖਿਡਾਰੀਆਂ ਨੂੰ ਕਾਫੀ ਜਿਆਦਾ ਪੈਸੇ ਦੇ ਕੇ ਆਪਣੀਆਂ ਟੀਮਾਂ ਵੀ ਸ਼ਾਮਿਲ ਕਰ ਲਈ ਹੋੜ ਲੱਗੀ ਹੋਈ ਸੀ। ਗੱਲ ਕੀਤੀ ਜਾਵੇ ਰਿਸ਼ਵ ਪੰਤ ਦੀ ਤਾਂ ਖੱਬੇ ਹੱਥ ਦੇ ਬੱਲੇਬਾਜ ਅਤੇ ਵਿਕਟਕੀਪਰ ਰਿਸ਼ਵ ਪੰਤ ਨੂੰ ਲਖਨਊ ਦੀ ਟੀਮ ਨੇ 27 ਕਰੋੜ ਰੁਪਏ ਵਿੱਚ ਖਰੀਦਿਆ ਜਦਕਿ ਉਸਦਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਸੀ । 27 ਕਰੋੜ ਵਿਚ ਪੰਤ ਨੂੰ ਖਰੀਦਣ ਤੋਂ ਬਾਅਦ ਲਖਨਊ ਟੀਮ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਮਹਿਸੂਸ ਕਰ ਰਹੇ ਨੇ ਕਿ ਸਪੰਤ ਉਹਨਾਂ ਦੀ ਟੀਮ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨਗੇ।

 

ਉੱਥੇ ਹੀ ਪੰਜਾਬ ਨੇ ਸ਼੍ਰੇਅਸ਼ ਅਈਅਰ ਨੂੰ 26.75 ਕਰੋੜ ਰੁਪਏ ਵਿੱਚ ਖਰੀਦਿਆ ਹੈ। ਉਹਨਾਂ ਨੇ ਕਿਹਾ ਹੈ ਕਿ ਅਈਅਰ ਉਹਨਾਂ ਦੀ ਟੀਮ ਦੀ ਕਪਤਾਨੀ ਕਰ ਸਕਦਾ ਹੈ, ਇਸ ਲਈ ਉਹਨਾਂ ਨੇ ਇੰਨੀ ਜਿਆਦਾ ਬੋਲੀ ਦੇ ਕੇ ਅਈਅਰ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ। ਇਸ ਦੇ ਨਾਲ ਹੀ ਪੰਜਾਬ ਨੇ ਯੁਜਵੇਂਦਰ ਚਾਹਲ ਜੋ ਕਿ ਸਪਿਨਰ ਬਾਲਰ ਅਤੇ ਅਰਸ਼ਦੀਪ ਸਿੰਘ ਜੋ ਕਿ ਭਾਰਤ ਦੇ ਖੱਬੇ ਹੱਥ ਦੇ ਫਾਸਟ ਬਾਲਰ ਨੇ ਉਹਨਾਂ ਨੂੰ ਵੀ 18- 18 ਕਰੋੜ ਰੁਪਏ ਵਿੱਚ ਖਰੀਦਿਆ ਹੈ। ਪੰਜਾਬ ਨੇ ਖਿਡਾਰੀਆਂ ਤੇ ਪਾਣੀ ਵਾਂਗੂ ਪੈਸਾ ਵਿਹਾਇਆ ਹੈ।

ਉੱਥੇ ਹੀ ਦੂਜੇ ਟੀਮਾਂ ਨੇ ਵੀ ਆਪਣੇ ਮਨ ਪਸੰਦ ਖਿਡਾਰੀ ਆਪਣੀ ਟੀਮ ਵਿੱਚ ਸ਼ਾਮਿਲ ਕਰਨ ਲਈ ਪਾਣੀ ਵਾਂਗੂ ਪੈਸਾ ਬਹਾਇਆ ਹੈ। ਉੱਤੇ ਹੀ ਚਾਹਲ ਨੇ 18 ਕਰੋੜ ਦੀ ਬੋਲੀ ਲੱਗਣ ਤੋਂ ਬਾਅਦ ਕਿਹਾ ਕਿ ਉਹ ਕਾਫੀ ਗਰਵ ਮਹਿਸੂਸ ਕਰ ਰਿਹਾ ਹੈ ਅਤੇ ਉਸਨੂੰ ਲੱਗਦਾ ਹੈ ਕਿ ਉਹ ਇਸ ਕੀਮਤ ਦਾ ਹੱਕਦਾਰ ਹੈ। ਇਸ ਲਈ ਉਹ ਆਪਣੀ ਟੀਮ ਵੱਲੋਂ ਜੀ ਜਾਨ ਲਾ ਕੇ ਅਗਲੇ ਸੀਜ਼ਨ ਵਿੱਚ ਖੇਡੇਗਾ।

ਉਥੇ ਹੀ ਜੰਮੂ ਕਸ਼ਮੀਰ ਦੇ ਰੱਸਿਕ ਡਾਰ ਨੂੰ 6 ਕਰੋੜ ਰੁਪਏ ਦੇ ਵਿੱਚ ਚੈਲੇੰਜਰ ਬੰਗਲੋਰ ਨੇ ਖਰੀਦਿਆ ਹੈ, ਜਦਕਿ ਉਸਦਾ ਬੈਜ ਪ੍ਰਾਈਜ ਸਿਰਫ 30 ਲੱਖ ਰੁਪਏ ਸੀ। ਇਸ ਤੋਂ ਇਲਾਵਾ ਕੋਲਕੱਤਾ ਨੇ ਵੈਂਕਟੈਸ਼ ਆਈਐਨ ਨੂੰ 23.5 ਕਰੋੜ ਵਿੱਚ ਖਰੀਦ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਖਿਡਾਰੀ ਆਪਣੇ ਟੀਮ ਦੇ ਮਾਲਕਾਂ ਦੇ ਖਰਚੇ ਪੈਸੇ ਦਾ ਸਹੀ ਮੁੱਲ ਮੋੜਦੇ ਹਨ ਜਾਂ ਨਹੀਂ।

error: Content is protected !!