ਜਲੰਧਰ ਪੁਲਿਸ ਨੇ ‘ਲਾਰੇਂਸ ਬਿਸ਼ਨੋਈ ਗੈਂਗ’ ਦੇ ਦੋ ਸਾਥੀਆਂ ਨੂੰ ਗੋਲੀਬਾਰੀ ਤੋਂ ਬਾਅਦ ਕੀਤਾ ਗ੍ਰਿਫਤਾਰ

   

ਜਲੰਧਰ (ਰੰਗਪੁਰੀ) ਕਮਿਸ਼ਨਰੇਟ ਪੁਲਿਸ ਨੇ ‘ਲਾਰੇਂਸ ਬਿਸ਼ਨੋਈ ਗੈਂਗ’ ਦੇ ਦੋ ਸਾਥੀਆਂ ਨੂੰ ਇੱਕ ਨਾਟਕੀ ਢੰਗ ਨਾਲ ਪਿੱਛਾ ਅਤੇ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ। ਇਸ ਦਉਰਾਂ ਪੁਲਿਸ ਨੇ ਆਰੋਪੀਆਂ ਕੋਲੋਂ ਤਿੰਨ ਹਥਿਆਰ ਅਤੇ ਕਈ ਕਾਰਤੂਸ ਬਰਾਮਦ ਕੀਤੇ।

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕੁਝ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰ ਰਹੀ ਸੀ ਕਿ ਆਰੋਪੀਆਂ ਵੱਲੋਂ ਪੁਲਿਸ ਤੇ ਗੋਲੀ ਚਲਾ ਡਿਟਟੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀ ਚਲਾ ਦਿੱਤੀ। ਪੁਲਿਸ ਮੁਤਾਬਿਕ ਗ੍ਰਿਫਤਾਰ ਵਿਅਕਤੀਆਂ ਖਿਲਾਫ ਜਬਰਨ ਵਸੂਲੀ, ਕਤਲ, ਅਸਲਾ ਐਕਟ ਅਤੇ NDPS ਐਕਟ ਸਮੇਤ ਕਈ ਮਾਮਲੇ ਦਰਜ ਹਨ।

ਫੜੇ ਗਏ ਆਰੋਪੀਆਂ ਕੋਲੋਂ ਜਲੰਧਰ ਪੁਲਿਸ ਗਿਰੋਹ ਦੀਆਂ ਗਤੀਵਿਧੀਆਂ ਅਤੇ ਹੋਰ ਸਬੰਧਾਂ ਬਾਰੇ ਹੋਰ ਪਤਾ ਲਗਾਉਣ ਲਈ ਆਪਣੀ ਜਾਂਚ ਜਾਰੀ ਰੱਖ ਰਹੀ ਹੈ। ਇਹ ਵੀ ਸੂਚਨਾ ਮਿਲੀ ਹੈ ਕੀ ਜਲੰਧਰ ਪੁਲਿਸ ਦੇ ਕਮਿਸ਼ਨਰ ਸਵਪਣ ਸ਼ਰਮਾ ਹੱਥੇ ਚੜੇ ਆਰੋਪੀਆਂ ਬਾਰੇ ਵਿਸਤਰਪੂਰਵਾਕ ਜਾਣਕਾਰੀ ਕੁਝ ਸਮੇਂ ਤਕ ਦੇ ਸਕਦੇ ਹਨ|

error: Content is protected !!