ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ (ਏਮਾ) ਦੀ ਕਾਰਜਕਾਰਨੀ ਦੀ ਹੋਈ ਪਹਿਲੀ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਹੋਈ ਸਹਿਮਤੀ, ਅੱਜ ਤੋਂ ਮੈਂਬਰਸ਼ਿਪ ਖੁੱਲ੍ਹ ਗਈ

ਪ੍ਰਧਾਨ ਸੰਦੀਪ ਸਾਹੀ, ਚੇਅਰਮੈਨ ਨਰਿੰਦਰ ਨੰਦਨ ਅਤੇ ਚੀਫ਼ ਪੈਟਰਨ ਪਰਮਜੀਤ ਸਿੰਘ ਰੰਗਪੁਰੀ ਨੇ ਮੈਂਬਰਾਂ ਦਾ ਕੀਤਾ ਧੰਨਵਾਦ

ਜਲੰਧਰ (ਵੀਓਪੀ ਬਿਊਰੋ) ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ (ਏਮਾ) ਦੀ ਕਾਰਜਕਾਰਨੀ ਦੀ ਪਹਿਲੀ ਮੀਟਿੰਗ ਪ੍ਰਧਾਨ ਸੰਦੀਪ ਸਾਹੀ ਦੀ ਅਗਵਾਈ ਹੇਠ ਹੋਈ। ਮੀਟਿੰਗ ‘ਚ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ, ਜਿਸ ‘ਚ ਇਨ੍ਹਾਂ ਮੁੱਦਿਆਂ ‘ਤੇ ਸਹਿਮਤੀ ਬਣੀ। ਚੇਅਰਮੈਨ ਨਰਿੰਦਰ ਨੰਦਨ ਅਤੇ ਜਨਰਲ ਸਕੱਤਰ ਪਵਨ ਧੂਪਰ ਨੇ ਐਸੋਸੀਏਸ਼ਨ ਦੇ ਵਿਸਤਾਰ ਬਾਰੇ ਵਿਚਾਰ ਵਟਾਂਦਰਾ ਕੀਤਾ, ਜਿਸ ਤੋਂ ਬਾਅਦ ਅੱਜ ਤੋਂ ਏਮਾ ਦੀ ਮੈਂਬਰਸ਼ਿਪ ਖੋਲ੍ਹ ਦਿੱਤੀ ਗਈ ਹੈ ਅਤੇ ਨਾਲ ਹੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਨਵੀਂ ਮੈਂਬਰਸ਼ਿਪ ਨੂੰ ਪ੍ਰਵਾਨਗੀ ਦੇਵੇਗੀ। ਮੈਂਬਰਸ਼ਿਪ ਫੀਸ 500 ਰੁਪਏ ਰੱਖੀ ਗਈ ਹੈ।

ਇਸ ਤੋਂ ਇਲਾਵਾ ਚੀਫ ਪੈਟਰਨ ਪਰਮਜੀਤ ਸਿੰਘ ਰੰਗਪੁਰੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਨੈ ਪਾਲ ਜੈਦ ਨੇ ਵੋਟ ਦੇ ਅਧਿਕਾਰ ਬਾਰੇ ਵਿਚਾਰ ਚਰਚਾ ਕੀਤੀ। ਇਸ ਗੱਲ ‘ਤੇ ਸਹਿਮਤੀ ਬਣੀ ਕਿ ਐਸੋਸੀਏਸ਼ਨ ਦੀਆਂ ਮੀਟਿੰਗਾਂ ਵਿੱਚ 60 ਫੀਸਦੀ ਹਾਜ਼ਰੀ ਰੱਖਣ ਵਾਲੇ ਮੈਂਬਰ ਨੂੰ ਹੀ ਵੋਟ ਪਾਉਣ ਅਤੇ ਚੌਣ ਲੜਨ ਦਾ ਅਧਿਕਾਰ ਹੋਵੇਗਾ।

ਸੀਨੀਅਰ ਮੀਤ ਪ੍ਰਧਾਨ ਨਰੇਸ਼ ਭਾਰਦਵਾਜ ਅਤੇ ਖਜਾਨਚੀ ਮਨੀਸ਼ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ। ਇਸ ‘ਤੇ ਰਾਏ ਬਣਾਈ ਗਈ ਕਿ ਜੇਕਰ ਕੋਈ ਵੀ ਮਸਲਾ ਖੜ੍ਹਾ ਹੋਇਆ ਤਾਂ ਸਾਰੇ ਇਕਜੁੱਟ ਹੋਕੇ ਮੌਕੇ ‘ਤੇ ਜਾਣਗੇ।

ਇਸ ਤੋਂ ਇਲਾਵਾ ਪੱਤਰਕਾਰਾਂ ਦੇ ਵੱਖ-ਵੱਖ ਮਸਲੇ ਵੀ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੱਲ ਕੀਤੇ ਜਾਣਗੇ। ਇਸ ਮੌਕੇ ਮੀਤ ਪ੍ਰਧਾਨ ਪ੍ਰੀਤ ਸੂਜੀ, ਸੁਧੀਰ ਪੁਰੀ, ਸਕੱਤਰ ਸਵਤੰਤਰ ਜੰਗਵਾਲ, ਮਨਵੀਰ ਸੱਭਰਵਾਲ, ਗੌਰਵ ਬੱਸੀ, ਸੰਯੁਕਤ ਸਕੱਤਰ ਜਤਿੰਦਰ ਸ਼ਰਮਾ, ਪਵਨ ਕਨੌਜੀਆ, ਵਿੱਕੀ ਕੰਬੋਜ, ਪ੍ਰਵੀਨ ਸ਼ਰਮਾ, ਮੀਡੀਆ ਇੰਚਾਰਜ ਅਤੁਲ ਸ਼ਰਮਾ, ਜਗਰੂਪ, ਪ੍ਰਦੀਪ ਸ਼ਰਮਾ ਨੋਨੂੰ, ਜਤਿਨ ਮਰਵਾਹਾ ਰਾਜੂ ਗੁਪਤਾ ਆਦਿ ਹਾਜ਼ਰ ਸਨ|

error: Content is protected !!