ਬਿਨ੍ਹਾਂ ਰੋਟੀ ਤੋਂ ਸਕੂਲ ਗਏ ਮਾਸੂਮ ਨੇ ਰਵਾ ਦਿੱਤੀ ਸੀ ਦੁਨੀਆਂ, ਵੀਡੀਓ ਵਾਇਰਲ ਤੋਂ ਬਾਅਦ ਬਦਲ ਗਈ ਕਿਸਮਤ

ਸੋਸ਼ਲ ਮੀਡੀਆ ਤੇ ਇੱਕ ਮਾਸੂਮ ਬੱਚੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ।ਜਿਸਦੀ ਮਾਸੂਮੀਅਤ ਅਤੇ ਉੇਸਦੇ ਦੁੱਖ ਨੇ ਸਭ ਦਾ ਮਨ ਮੋਹ ਲਿਆ ਸੀ।ਬੱਚੇ ਦੇ ਭਾਵੁਕ ਬੋਲਾਂ ਨੇ ਹਰ ਕਿਸੇ ਨੂੰ ਝਜੋੜ ਕੇ ਰੱਖ ਦਿੱਤਾ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਮਾਜ ਸੇਵੀ ਅਤੇ ਦੇਸ਼ਾਂ ਵਿਦੇਸ਼ਾਂ ‘ਚੋਂ ਲੋਕ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੇ ਹਨ। ਪਰ ਸਥਾਨਕ ਪ੍ਰਸ਼ਾਸਨ ਹੁਣ ਤੱਕ ਨਹੀਂ ਜਾਗਿਆ। ਇੱਕ ਹਫਤਾ ਬੀਤ ਜਾਣ ਤੋਂ ਬਾਅਦ ਵੀ ਕਿਸੇ ਵੀ ਸਰਕਾਰੀ ਅਫ਼ਸਰ ਅਤੇ ਰਾਜਨੀਤਿਕ ਨੇਤਾ ਨੇ ਇਸ ਪਰਿਵਾਰ ਦੀ ਸਾਰ ਨਹੀਂ ਲਈ।

ਹਾਲਾਂਕਿ ਇਸ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਤੋਂ ਮਦਦ ਕਰ ਲਈ ਲੋਕ ਅੱਗੇ ਆ ਰਹੇ ਹਨ ਅਤੇ ਇਸ ਪਰਿਵਾਰ ਦੀ ਵੱਖ ਵੱਖ ਤਰੀਕੇ ਨਾਲ ਮਦਦ ਕਰ ਰਹੇ ਹਨ। ਦਰਅਸਲ, ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਾਲ ਲੱਗਦੇ ਪਿੰਡ ਸੈਦੇ ਦੇ ਇੱਕ ਨਰਸਰੀ ਕਲਾਸ ਦੇ ਬੱਚੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ| ਜਿਸ ‘ਚ ਬੱਚਾ ਆਪਣੇ ਅਧਿਆਪਕ ਨੂੰ ਬੜੇ ਹੀ ਗੁੱਸੇ ਭਰੇ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਮੈਂ ਅੱਜ ਘਰ ਦਾ ਕੰਮ ਕਰਕੇ ਕਿਉਂ ਨਹੀਂ ਆਇਆ|

ਫਿਰ ਅਧਿਆਪਕ ਨੇ ਜਦੋਂ ਉਸ ਤੋਂ ਪੁੱਛਿਆ ਕੇ ਅੱਜ ਕੀ ਖਾ ਕੇ ਆਇਆਂ ਤਾਂ ਬੱਚਾ ਅਧਿਆਪਕ ਦੀ ਗੱਲ ਦਾ ਜਵਾਬ ਦਿੰਦਾ ਹੋਇਆ ਬੋਲਦਾ ਹੈ ਕਿ ਉਹ ਕੁੱਝ ਨਹੀਂ ਖਾ ਕੇ ਆਇਆ| ਘਰ ‘ਚ ਆਟਾ ਹੀ ਨਹੀਂ ਸੀ ਪਰਿਵਾਰ ਅਤੇ ਬੱਚੇ ਦੇ ਅਧਿਆਪਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਚਾ ਬਹੁਤ ਹੀ ਮਾਸੂਮੀਅਤ ਨਾਲ ਕੰਮ ਕਰਕੇ ਨਾ ਆਉਣ ਬਾਰੇ ਦੱਸ ਰਿਹਾ ਸੀ ਅਤੇ ਮੈਂ ਅਚਾਨਕ ਉਸ ਦੀ ਵੀਡੀਓ ਬਣਾ ਲਈ| ਜਦੋਂ ਉਸ ਨੇ ਇਹ ਸ਼ਬਦ ਕਹੇ ਤਾਂ ਮੈਂ ਬਿਨਾਂ ਕੁਝ ਖਾਧੇ ਘਰ ਤੋਂ ਆਇਆ ਹਾਂ, ਸਾਡੇ ਘਰ ਆਟਾ ਨਹੀਂ ਸੀ|

 

ਅਧਿਆਪਕ ਇਸ ਵੀਡੀਓ ਨੂੰ ਵਾਰ-ਵਾਰ ਦੇਖਦਾ ਰਿਹਾ ਅਤੇ ਕਿਸੇ ਨੇ ਉਸ ਨੂੰ ਸੁਝਾਅ ਦਿੱਤਾ ਕਿ ਜੇਕਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਜਾਵੇ ਤਾਂ ਸ਼ਾਇਦ ਇਸ ਪਰਿਵਾਰ ਨੂੰ ਕੋਈ ਮਦਦ ਮਿਲ ਸਕਦੀ ਹੈ| ਜਿਸ ਤੋਂ ਬਾਅਦ ਅਧਿਆਪਕ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਜੋ ਕਿ ਹੁਣ ਵਾਇਰਲ ਹੋ ਰਹੀ ਹੈ|

ਅਧਿਆਪਕ ਨੇ ਦੱਸਿਆ ਕਿ ਜਦੋਂ ਉਸ ਨੇ ਵੀਡੀਓ ਬਣਾਈ ਤਾਂ ਬੱਚੇ ਵੱਲੋਂ ਕਹੇ ਗਏ ਸ਼ਬਦ ਸੁਣ ਕੇ ਅਧਿਆਪਕ ਦੀ ਵੀ ਹਾਏ ਨਿਕਲ ਗਈ। ਜਿਸ ਤੋਂ ਬਾਅਦ ਅਧਿਆਪਕ ਨੇ ਖੁਦ ਉਸਨੂੰ ਸਕੂਲ ‘ਚ ਖਾਣਾ ਖੁਵਾਇਆ।

error: Content is protected !!