68ਵੀਆਂ ਪੰਜਾਬ ਸਕੂਲ ਖੇਡਾਂ- ਜੂਡੋ ‘ਚ ਵੱਖ-ਵੱਖ ਭਾਰ ਵਰਗ ‘ਚ ਹੋਏ ਫਸਵੇਂ ਮੁਕਾਬਲੇ

ਜਲੰਧਰ (ਰੰਗਪੁਰੀ ) : 68 ਵੀਆਂ ਪੰਜਾਬ ਸਕੂਲ ਖੇਡਾਂ- ਜੂਡੋ ਅੰਡਰ-19 ਲੜਕਿਆਂ ਦੇ ਮੁਕਾਬਲਿਆਂ ‘ਚ ਚੌਥੇ ਦਿਨ ਸਕੂਲ ਆਫ ਐਮੀਨੈਂਸ ਲਾਡੋਵਾਲੀ ਰੋਡ ਵਿਖੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਵੱਖ-ਵੱਖ ਭਾਰ ਵਰਗ ਵਿੱਚ ਖਿਡਾਰੀਆਂ ਵਲੋਂ ਆਪਣੇ ਹੁਨਰ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ।

ਚੌਥੇ ਦਿਨ ਦੇ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਯੋਗੇਸ਼ ਕੁਮਾਰ ਅਤੇ ਅਮਨਦੀਪ ਕੌਂਡਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ, ਪੰਜਾਬ ਜੂਡੋ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਕੁਲਦੀਪ ਸੋਨੀ ਅਤੇ ਫਿਰੋਜਪੁਰ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਗਿਰਧਾਰੀ ਲਾਲ ਵੱਲੋਂ ਖੇਡ ਮੁਕਾਬਲਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ, ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ।

ਟੂਰਨਾਮੈਂਟ ਅਬਜਰਬਰ ਜੂਡੋ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਅੱਜ ਦੇ ਸਾਰੇ ਮੈਚ ਸਫ਼ਲਤਾਪੂਰਵਕ ਕਰਵਾਏ ਗਏ। ਇਸ ਦੌਰਾਨ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਪ੍ਰਿੰਸੀਪਲ ਯੋਗੇਸ਼ ਕੁਮਾਰ,ਅਮਨਦੀਪ ਕੌਂਡਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ, ਸਟੇਟ ਅਵਾਰਡੀ ਸੁਰਿੰਦਰ ਕੁਮਾਰ, ਹੈੱਡਮਾਸਟਰ ਰਾਕੇਸ਼ ਭੱਟੀ, ਮਨੀਸ਼ ਕੁਮਾਰ ਅਤੇ ਹੋਰ ਆਫੀਸ਼ੀਅਲਜ਼ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਚੌਥੇ ਦਿਨ ਦੇ ਜੂਡੋ ਮੁਕਾਬਲਿਆਂ ਦੇ ਬਾਬਤ ਮੀਡੀਆ ਇੰਚਾਰਜ ਹਰਜੀਤ ਸਿੰਘ ਅਤੇ ਅਮਰਿੰਦਰ ਜੀਤ ਸਿੰਘ ਸਿੱਧੂ ਨੇ ਨਤੀਜੇ ਸਾਂਝੇ ਕਰਦੇ ਦਸਿਆ
-73 ਕਿਲੋਗ੍ਰਾਮ ਭਾਰ ਵਰਗ ਵਿੱਚ ਅੰਮ੍ਰਿਤਸਰ ਦੇ ਪਵਨ ਕੁਮਾਰ ਨੇ ਪਹਿਲਾ, ਤਰਨਤਾਰਨ ਦੇ ਅਰਸ਼ਦੀਪ ਸਿੰਘ ਨੇ ਦੂਸਰਾ, ਪਟਿਆਲਾ ਦੇ ਹਰਜੀਤ ਕੁਮਾਰ ਅਤੇ ਹੁਸ਼ਿਆਰਪੁਰ ਦੇ ਕ੍ਰਿਸ਼ਨਾ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ। -80 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਦਾਸਪੁਰ ਦੇ ਹਰਮਨ ਪ੍ਰੀਤ ਸਿੰਘ ਨੇ ਪਹਿਲਾ, ਲੁਧਿਆਣਾ ਦੇ ਸ਼ਿਵਮ ਕੁਮਾਰ ਅਹੂਜਾ ਨੇ ਦੂਸਰਾ, ਜਲੰਧਰ ਦੇ ਅਮਨ ਕੁਮਾਰ ਅਤੇ ਮਲੇਰਕੋਟਲਾ ਦੇ ਮੁਹੰਮਦ ਹਸੀਨ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।

ਇਸੇ ਲੜੀ ਵਿੱਚ -90 ਕਿਲੋਗ੍ਰਾਮ ਭਾਰ ਵਰਗ ਵਿੱਚ ਲੁਧਿਆਣਾ ਦੇ ਨੀਤਪ੍ਰੀਤ ਸਿੰਘ ਨੇ ਪਹਿਲਾ, ਤਰਨਤਾਰਨ ਦੇ ਹਰਮਨਜੋਤ ਸਿੰਘ ਨੇ ਦੂਸਰਾ, ਗੁਰਦਾਸਪੁਰ ਦੇ ਆਕਾਸ਼ਦੀਪ ਸਿੰਘ ਅਤੇ ਅੰਮ੍ਰਿਤਸਰ ਦੇ ਜੋਬਨਪ੍ਰੀਤ ਸਿੰਘ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।

ਇਸ ਮੌਕੇ ਹੈਡਮਾਸਟਰ ਰਕੇਸ਼ ਭੱਟੀ, ਮਨੀਸ਼ ਚੋਪੜਾ, ਸੁਲਿੰਦਰ ਸਿੰਘ, ਰਾਕੇਸ਼ ਕੁਮਾਰ, ਰਕੇਸ਼ ਕੁਮਾਰ ਚਿੰਟੂ, ਜਸਵਿੰਦਰ ਸਿੰਘ, ਪਵਨ ਕੁਮਾਰੀ, ਸੁਰੇਸ਼ ਕੁਮਾਰ, ਪ੍ਰੀਆ, ਨਰੇਸ਼ ਕੁਮਾਰ, ਆਸ਼ਾ ਰਾਣੀ, ਸੋਨੀਆ ਅਤੇ ਨਿਸ਼ਾ ਮੌਜੂਦ ਸਨ।

error: Content is protected !!