ਕਾਂਗਰਸੀ ਵਰਕਰ ਨੇ ਫੈਸਲਾ ਕਰਵਾਉਣ ਆਏ ਆਮ ਆਦਮੀ ਪਾਰਟੀ ਦੇ ਪੰਚ ਦੇ ਜੜੇ ਥੱਪੜ

ਕਾਂਗਰਸੀ ਵਰਕਰ ਨੇ ਫੈਸਲਾ ਕਰਵਾਉਣ ਆਏ ਆਮ ਆਦਮੀ ਪਾਰਟੀ ਦੇ ਪੰਚ ਦੇ ਜੜੇ ਥੱਪੜ

ਮੁਕਤਸਰ (ਵੀਓਪੀ ਬਿਊਰੋ) ਗਿੱਦੜਬਾਹਾ ਵਿਧਾਨ ਸਭਾ ਹਲਕੇ ਇੱਕ ਬਜ਼ੁਰਗ ਪੰਚ ਦੇ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਉਕਤ ਕੁੱਟਮਾਰ ਦੀ ਘਟਨਾ ਨੇੜੇ ਹੀ ਲੱਗੇ ਸੀਸੀਟੀਵੀ ‘ਚ ਵੀ ਕੈਦ ਹੋ ਗਈ ਹੈ। ਉਕਤ ਕੁੱਟਮਾਰ ਇੱਕ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਪੰਚ ਨਾਲ ਹੋਈ ਹੈ ਅਤੇ ਹਮਲਾ ਕਰਨ ਵਾਲਾ ਸ਼ਖਸ ਕਾਂਗਰਸੀ ਵਰਕਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਾਂਗਰਸ ਦੇ ਸਾਬਕਾ ਸਰਪੰਚ ਦੇ ਸਿਰੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੀੜਿਤ ਗੁਰਸਿੱਖ ਵਿਅਕਤੀ ਨੇ ਥਾਣਾ ਕੋਟਭਾਈ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਸਬੰਧੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੈ।

ਇਹ ਮਾਮਲਾ ਰਾਜਾ ਵੜਿੰਗ ਦੇ ਇੱਕ ਪੀਏ ਦੇ ਜੱਦੀ ਪਿੰਡ ਮਨੀਆਂਵਾਲਾ ਵਿੱਚ ਸਾਬਕਾ ਕਾਂਗਰਸੀ ਸਰਪੰਚ ਦੇ ਘਰ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਕਥਿਤ ਸਾਜਿਸ਼ ਦੇ ਅਧੀਂਨ ਆਪਣੇ ਹੀ ਪਿੰਡ ਦੇ ਆਮ ਆਦਮੀਂ ਪਾਰਟੀ ਦੇ ਅਹੁਦੇਦਾਰ ਅਤੇ ਉਮਰ ਦਰਾਜ ਗੁਰਸਿੱਖ ਵਿਅਕਤੀ ‘ਤੇ ਉਸ ਵੇਲੇ ਤਾਬੜਤੋੜ ਹਮਲਾ ਕਰ ਦਿੱਤਾ ਜਦੋਂ ‘ਆਪ’ ਆਗੂ ਸੱਥ ‘ਚ ਖੜ੍ਹਾ ਸੀ। ਇਹ ਸਾਰਾ ਮਾਮਲਾ ਸੀਸੀਟੀਵੀ ਰਿਕਾਰਡ ਹੋ ਗਿਆ।

ਇਸ ਸਬੰਧੀ ਪੀੜਿਤ ਗੁਰਸਿੱਖ ਵਿਅਕਤੀ ਡਾਕਟਰ ਮੇਜਰ ਸਿੰਘ ਨੇ ਦੱਸਿਆ ਕਿ ਮਨਰੇਗਾ ਮੇਟ ਦੀਆਂ ਘਟੀਆ ਹਰਕਤਾਂ ਕਰਕੇ ਉਸਨੂੰ ਹਟਾਉਣ ਉਪਰੰਤ ਇੱਕ ਲੜਕੀ ਨੂੰ ਇਹ ਕੰਮ ਸੌਂਪਿਆ ਗਿਆ ਹੈ। ਜਿਸ ਦੀ ਰੰਜਿਸ਼ ਵਜੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਖਿਲਾਫ਼ ਉਕਤ ਹਮਲਾ ਕਰਵਾਇਆ ਗਿਆ।

error: Content is protected !!