ਪ੍ਰੇਮੀ ਦੇ ਪਿਆਰ ਚ ਪਾਗ਼ਲ ਹੋਈ ਔਰਤ ਨੇ ਦਿੱਤੀ ਮਾਸੂਮ ਧੀ ਨੂੰ ਦਰਦਨਾਕ ਮੌ+ਤ, ਇੰਝ ਖੁੱਲ੍ਹਿਆ ਭੇਦ

(ਵੀਓਪੀ ਬਿਓਰੋ ) ਕਹਿੰਦੇ ਨੇ ਮਾਂ ਤੋ ਉਪਰ ਇਸ ਦੁਨੀਆ ਚ ਕੋਈ ਨਹੀਂ ਹੁੰਦਾ।ਆਪਣੇ ਬੱਚੇ ਦੀ ਤਕਲੀਫ਼ ਇੱਕ ਮਾਂ ਨਹੀਂ ਦੇਖ ਸਕਦੀ ਪਰ ਇਸ ਗੱਲ ਨੂੰ ਇੱਕ ਕਲਯੁਗੀ ਮਾਂ ਨੇ ਗਲਤ ਸਾਬਿਤ ਕਰ ਦਿੱਤਾ ਹੈ।

ਨਾਭਾ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੋਈ ਖਬਰ ਸਾਹਮਣੇ ਆਈ ਹੈ। ਇਸ਼ਕ ਵਿੱਚ ਅੰਨ੍ਹੀ ਹੋਈ ਕਲਯੁੱਗੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਉਨ੍ਹਾਂ ਦੇ ਨਾਜਾਇਜ਼ ਰਿਸ਼ਤੇ ਵਿੱਚ ਅੜਿੱਕਾ ਬਣ ਰਹੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਕਲਯੁੱਗੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਐਸਐਚਓ ਕਤਵਾਲੀ ਜਸਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਂ ਵੱਲੋਂ ਆਪਣੀ ਧੀ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਵੱਲੋਂ ਪ੍ਰੇਮੀਆਂ ਸਮੇਤ ਮਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਆਪਣੀ ਮਾਂ ਨੂੰ ਗਲਤ ਕੰਮ ਤੋਂ ਰੋਕਦੀ ਸੀ। ਜਿਸ ਕਰਕੇ ਆਪਣੇ ਆਸ਼ਕਾਂ ਨਾਲ ਮਿਲ ਕੇ ਕਤਲ ਕੀਤਾ ਗਿਆ ਹੈ।

error: Content is protected !!