ਕਿਸਾਨਾਂ ਨੂੰ ਹੁਣ ਬਿਨਾਂ ਕਿਸੇ ਗਾਰੰਟੀ ਦੇ ਮਿਲੇਗਾ 2 ਲੱਖ ਰੁਪਏ ਤਕ ਦਾ ਕਰਜ਼ਾ

ਕਿਸਾਨਾਂ ਨੂੰ ਹੁਣ ਬਿਨਾਂ ਕਿਸੇ ਗਾਰੰਟੀ ਦੇ ਮਿਲੇਗਾ 2 ਲੱਖ ਰੁਪਏ ਤਕ ਦਾ ਕਰਜ਼ਾ

ਨਵੀਂ ਦਿੱਲੀ (ਵੀਓਪੀ ਬਿਊਰੋ) ਕਿਸਾਨਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਦੇਣ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਹੁਣ ਬਿਨਾਂ ਗਰੰਟੀ ਦੇ 2 ਲੱਖ ਰੁਪਏ ਤਕ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਫ਼ਿਲਹਾਲ ਇਹ ਸੀਮਾ 1.6 ਲੱਖ ਰੁਪਏ ਹੈ।

ਮੁਦਰਾ ਨੀਤੀ ਸਮੀਖਿਆ ਬਾਰੇ ਜਾਣਕਾਰੀ ਦਿੰਦੇ ਹੋਏ, ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, ‘‘ਮਹਿੰਗਾਈ ਅਤੇ ਖੇਤੀਬਾੜੀ ’ਚ ਵਰਤੇ ਜਾਣ ਵਾਲੇ ਕੱਚੇ ਮਾਲ ਦੀ ਲਾਗਤ ’ਚ ਵਾਧੇ ਦੇ ਮੱਦੇਨਜ਼ਰ, ਗਰੰਟੀ ਮੁਕਤ ਖੇਤੀਬਾੜੀ ਕਰਜ਼ੇ ਦੀ ਸੀਮਾ 1.6 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈਣ ਦਾ ਦਾਇਰਾ ਵਧੇਗਾ। ਧਿਆਨਯੋਗ ਹੈ ਕਿ 2010 ’ਚ ਆਰ.ਬੀ.ਆਈ. ਨੇ ਬਿਨਾਂ ਕਿਸੇ ਗਾਰੰਟੀ ਦੇ ਖੇਤੀਬਾੜੀ ਸੈਕਟਰ ਨੂੰ ਦਿਤੇ ਜਾਣ ਲਈ 1 ਲੱਖ ਰੁਪਏ ਦੀ ਸੀਮਾ ਤੈਅ ਕੀਤੀ ਸੀ। ਬਾਅਦ ’ਚ, 2019 ’ਚ, ਇਸ ਨੂੰ ਵਧਾ ਕੇ 1.6 ਲੱਖ ਰੁਪਏ ਕਰ ਦਿਤਾ ਗਿਆ।

ਆਰ.ਬੀ.ਆਈ. ਨੇ ਕਿਹਾ ਕਿ ਇਸ ਸਬੰਧ ’ਚ ਜਲਦੀ ਹੀ ਇਕ ਸਰਕੂਲਰ ਜਾਰੀ ਕੀਤਾ ਜਾਵੇਗਾ।

error: Content is protected !!