ਵਿਆਹ ਵਾਲੇ ਘਰ ਡਾਕਾ… ਘਰਦੇ ਬਰਾਤ ਲੈ ਕੇ ਨਿਕਲੇ ਤਾਂ ਪਿੱਛੋਂ ਲੁਟੇਰੇ ਚੋਰੀ ਕਰ ਕੇ ਲੈ ਗਏ 35 ਲੱਖ

ਵਿਆਹ ਵਾਲੇ ਘਰ ਡਾਕਾ… ਘਰਦੇ ਬਰਾਤ ਲੈ ਕੇ ਨਿਕਲੇ ਤਾਂ ਪਿੱਛੋਂ ਲੁਟੇਰੇ ਚੋਰੀ ਕਰ ਕੇ ਲੈ ਗਏ 35 ਲੱਖ

ਵੀਓਪੀ ਬਿਊਰੋ – ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਨਗਰੀ ਵਿੱਚ ਝਬਾਲ ਰੋਡ ‘ਤੇ ਵਿਆਹ ਵਾਲੇ ਘਰ ਕਰੀਬ 35 ਲੱਖ ਰੁਪਏ ਦਾ ਡਾਕਾ ਵੱਜਿਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਜਦ ਉਹ ਵਿਆਹ ਵਾਲੇ ਦਿਨ ਆਪਣੇ ਸਾਰੇ ਸ਼ਗੁਨ ਵਿਹਾਰ ਕਰਕੇ ਬਰਾਤ ਲੈ ਕੇ ਨਿਕਲੇ ਤਾਂ ਇਸ ਤੋਂ ਬਾਅਦ ਲੁਟੇਰੇ ਘਰ ਵਿੱਚ ਦਾਖਲ ਹੋਏ ਅਤੇ ਦਰਵਾਜ਼ੇ ਤੋੜ ਕੇ ਉਨ੍ਹਾਂ ਦੇ ਘਰ ਤੋਂ ਕਰੀਬ 35 ਲੱਖ ਰੁਪਏ (ਨਗਦੀ ਤੇ ਹੋਰ ਗਹਿਣਿਆਂ ਸਣੇ ਕੀਮਤੀ ਸਮਾਨ) ਲੁੱਟ ਕੇ ਫਰਾਰ ਹੋ ਗਏ।

ਘਟਨਾ ਤੋਂ ਪੰਜਾਬ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਜਲੰਧਰ ਬਰਾਤ ਲੈ ਕੇ ਗਏ ਹੋ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਪੁਲਿਸ ਨੂੰ ਇਸ ਤਰ੍ਹਾ ਦੇ ਮਾਮਲਿਆਂ ਸਬੰਧੀ ਸ਼ਿਕਾਇਤ ਕਰ ਚੁੱਕੇ ਹਾਂ ਕਿਉਂਕਿ ਸਾਡੇ ਘਰ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ। ਇਸ ਵਾਰ ਵੀ ਪੁਲਿਸ ਨੂੰ ਸ਼ਿਕਾਇਤ ਕਰਕੇ ਮਾਮਲੇ ਦੀ ਜਾਂਚ ਤੇ ਹੱਲ ਲਈ ਅਪੀਲ ਕੀਤੀ ਗਈ ਹੈ।

ਪਰਿਵਾਰ ਦੇ ਮੁਖੀ ਦਾ ਕਹਿਣਾ ਹੈ ਕਿ ਜਦ ਉਹ ਬਰਾਤ ਲੈ ਕੇ ਵਾਪਿਸ ਘਰ ਪਹੁੰਚੇ ਤਾਂ ਦਰਵਾਜ਼ੇ ਟੁੱਟੇ ਦੇਖ ਤੇ ਸਮਾਨ ਖਿਲੜਿਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਦੇ ਚਾਅ ਵਿੱਚ ਭੰਗ ਘੁੱਲ ਗਈ।

error: Content is protected !!