ਭਾਰਤ ਨੂੰ ਅੱਖਾਂ ਦਿਖਾ ਰਿਹਾ ਬੰਗਲਾਦੇਸ਼, ਭਾਰਤ ਦੇ ਮੋਹਤਬਰ ਦੇ ਦੌਰੇ ਤੋਂ ਪਹਿਲਾਂ ਹਿੰਦੂਆਂ ਨੂੰ ਹੋਰ ਪਰੇਸ਼ਾਨ ਕਰਨ ਲੱਗਾ

ਭਾਰਤ ਨੂੰ ਅੱਖਾਂ ਦਿਖਾ ਰਿਹਾ ਬੰਗਲਾਦੇਸ਼, ਭਾਰਤ ਦੇ ਮੋਹਤਬਰ ਦੇ ਦੌਰੇ ਤੋਂ ਪਹਿਲਾਂ ਹਿੰਦੂਆਂ ਨੂੰ ਹੋਰ ਪਰੇਸ਼ਾਨ ਕਰਨ ਲੱਗਾ

India, Bangladesh, hindu, political news, international

ਦਿੱਲੀ (ਵੀਓਪੀ ਬਿਊਰੋ)
ਬੰਗਲਾਦੇਸ਼ ‘ਚ ਤਖਤਾਂ ਪਲਟਣ ਤੋਂ ਬਾਅਦ ਭੀੜ ਬੇਕਾਬੂ ਹੋਈ ਹੈ। ਇਸ ਦੌਰਾਨ ਹਾਲਾਤ ਹਾਲੇ ਵੀ ਵੱਸੋਂ ਬਾਹਰ ਹਨ ਅਤੇ ਹਿੰਦੂਆਂ ਨੂੰ ਲਗਾਤਾਰ ਨਿਸ਼ਾਨੇ ‘ਤੇ ਲੈ ਕੇ ਤਸ਼ੱਦਦ ਕੀਤੇ ਜਾ ਰਹੇ ਹਨ। ਪਹਿਲਾਂ ਹਿੰਦੂਆਂ ਅਤੇ ਮੰਦਰਾਂ ‘ਤੇ ਹਮਲੇ ਕਰਨ ਤੋਂ ਬਾਅਦ ਹੁਣ ਉਥੋਂ ਦੀ ਸਰਕਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ‘ਤੇ ਤੁਲੀ ਹੋਈ ਹੈ। ਬੰਗਲਾਦੇਸ਼ ਵਿੱਚ ਗ੍ਰਿਫਤਾਰ ਕੀਤੇ ਗਏ ਹਿੰਦੂ ਪੁਜਾਰੀ ਚਿਨਮੋਏ ਦਾਸ ਸਮੇਤ ਸੈਂਕੜੇ ਹਿੰਦੂਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਦਮ ਅਜਿਹੇ ਸਮੇਂ ‘ਚ ਚੁੱਕਿਆ ਗਿਆ ਹੈ ਜਦੋਂ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅੱਜ ਬੰਗਲਾਦੇਸ਼ ਦੇ ਦੌਰੇ ‘ਤੇ ਜਾ ਰਹੇ ਹਨ। ਮਿਸਰੀ ਉੱਥੇ ਜਾ ਕੇ ਹਿੰਦੂਆਂ ‘ਤੇ ਹਮਲਿਆਂ ਦਾ ਮੁੱਦਾ ਹੀ ਉਠਾਉਣ ਜਾ ਰਹੇ ਹਨ।

ਐਤਵਾਰ ਨੂੰ ਚਿਟਾਗਾਂਗ ਦੇ ਕੋਰਟ ਕੰਪਲੈਕਸ ਵਿੱਚ ਹਿੰਦੂ ਪੁਜਾਰੀ ਚਿਨਮੋਏ ਕ੍ਰਿਸ਼ਨ ਦਾਸ ਦੇ ਪੈਰੋਕਾਰਾਂ ਅਤੇ ਪੁਲਿਸ ਵਿਚਕਾਰ ਝੜਪ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਇਕ ਹਿੰਦੂ ਨੇਤਾ ਨੂੰ ਮਾਮਲੇ ਵਿਚ ਮੁੱਖ ਦੋਸ਼ੀ ਬਣਾਇਆ ਗਿਆ ਹੈ, ਨਾਲ ਹੀ 164 ਪਛਾਣੇ ਵਿਅਕਤੀਆਂ ਅਤੇ 400 ਤੋਂ 500 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।


ਇਹ ਸ਼ਿਕਾਇਤ ਵਪਾਰੀ ਅਤੇ ਹੇਫਾਜ਼ਤ-ਏ-ਇਸਲਾਮ ਬੰਗਲਾਦੇਸ਼ ਦੇ ਕਾਰਕੁਨ ਏਨਾਮੁਲ ਹੱਕ ਨੇ ਚਟਗਾਂਵ ਮੈਟਰੋਪੋਲੀਟਨ ਮੈਜਿਸਟ੍ਰੇਟ ਮੁਹੰਮਦ ਅਬੂ ਬਕਰ ਸਿੱਦੀਕੀ ਦੀ ਅਦਾਲਤ ‘ਚ ਦਾਇਰ ਕੀਤੀ ਹੈ। ਹੱਕ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਚਿਨਮੋਏ ਕ੍ਰਿਸ਼ਨਾ ਦਾਸ ਦੇ ਪੈਰੋਕਾਰਾਂ ਨੇ 26 ਨਵੰਬਰ ਨੂੰ ਅਦਾਲਤ ਦਾ ਕੰਮ ਪੂਰਾ ਕਰਕੇ ਘਰ ਪਰਤਦੇ ਸਮੇਂ ਉਸ ’ਤੇ ਹਮਲਾ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਸੋਮਵਾਰ ਨੂੰ ਬੰਗਲਾਦੇਸ਼ ਦੇ ਇੱਕ ਦਿਨਾਂ ਦੌਰੇ ‘ਤੇ ਜਾਣਗੇ। ਇਸ ਦੌਰਾਨ ਉਹ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਢਾਕਾ ਕੋਲ ਭਾਰਤ ਦੀਆਂ ਚਿੰਤਾਵਾਂ ਨੂੰ ਉਠਾਉਣਗੇ। ਉਹ ਬੰਗਲਾਦੇਸ਼ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੁਹੰਮਦ ਤੌਹੀਦ ਹੁਸੈਨ ਨਾਲ ਵੀ ਮੁਲਾਕਾਤ ਕਰਨ ਵਾਲੇ ਹਨ।

ਦੱਸ ਦਈਏ ਕਿ ਮਿਸਰੀ 12 ਘੰਟੇ ਦੀ ਯਾਤਰਾ ਦੌਰਾਨ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਅਗਸਤ ‘ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਨੂੰ ਬੇਦਖਲ ਕਰਨ ਤੋਂ ਬਾਅਦ ਭਾਰਤ ਤੋਂ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ।

error: Content is protected !!