ਡਰਾਈਵਰ ਦੀ ਨੀਂਦ ਬਣੀ ਕਾਲ,ਇਨੋਵਾ ਤੇ ਟਰੈਕਟਰ ਟਰਾਲੀ ਦੀ ਜਬਰਦਸਤ ਟੱਕਰ ਚ ਦੋਨੋਂ ਡਰਾਈਵਰ ਦੀ ਮੌ+ਤ

ਵੀਓਪੀ ਬਿਓਰੋ:ਮਾਮਲਾ ਅੰਮ੍ਰਿਤਸਰ ਦੇ ਵੇਰਕਾ ਮੁੰਦਲ ਬਾਈਪਾਸ ਤੋ ਸਾਹਮਣੇ ਆਇਆ ਹੈ ਜਿਥੇ ਸਵੇਰੇ ਤੜਕਸਾਰ ਏਅਰਪੋਰਟ ਤੋ ਸਵਾਰੀ ਛੱਡ ਵਾਪਸ ਪਰਤ ਰਹੇ ਤੇਜ ਰਫਤਾਰ ਇਨੋਵਾ ਸਵਾਰ ਦੀ ਅੱਖ ਲਗਣ ਕਾਰਨ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ

ਜਿਸਦੇ ਚਲਦੇ ਤੇਜ ਸਵਾਰ ਇਨੋਵਾ ਵਲੋ ਦਾਣਾ ਮੰਡੀ ਤੋ ਵਾਪਿਸ ਆ ਰਹੇ ਟਰੈਕਟਰ ਟਰਾਲੀ ਨੂੰ ਟਕਰ ਮਾਰੀ ਗਈ ਹੈ ਟਕਰ ਇਹਨੀ ਜਬਰਦਸਤ ਸੀ ਕਿ ਇਨੋਵਾ ਦੇ ਪਰਖੱਚੇ ਉਡਣ ਦੇ ਨਾਲ ਨਾਲ ਟਰੈਕਟਰ ਵੀ ਦੋ ਫਾੜ ਹੋ ਗਿਆ ਹੈ

ਇਸ ਹਾਦਸੇ ਵਿਚ ਦੋਵੇ ਡਰਾਇਵਰਾ ਦੀ ਮੌਕੇ ਤੇ ਮੌਤ ਹੌਣ ਦਾ ਸਮਾਚਾਰ ਮਿਲਿਆ।ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲੀਸ ਜਾਂਚ ਅਧਿਕਾਰੀ ਅਤੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਸਵੇਰੇ ਛੇ ਵਜੇ ਦੇ ਕਰੀਬ ਭਗਤਾਂ ਵਾਲਾ ਦਾਣਾ ਮੰਡੀ ਤੋ ਇਕ ਟਰੈਕਟਰ ਵਾਪਿਸ ਆ ਰਿਹਾ ਸੀ

ਜਿਸਨੂੰ ਏਅਰਪੋਰਟ ਤੋ ਆ ਰਹੀ ਤੇਜ ਰਫਤਾਰ ਇਨੋਵਾ ਗੱਡੀ ਵਲੋ ਟਕਰ ਮਾਰੀ ਗਈ ਹੈ

ਹਾਦਸੇ ਦਾ ਕਾਰਨ ਇਨੋਵਾ ਗੱਡੀ ਚਾਲਕ ਦੀ ਅੱਖ ਲਗਣ ਦਾ ਦਸਿਆ ਜਾ ਰਿਹਾ ਹੈ।

error: Content is protected !!