ਹਿਮਾਚਲ ਪ੍ਰਦੇਸ਼ ’ਚ ਭਾਰੀ ਬਰਫ਼ਬਾਰੀ, ਸੜਕਾਂ ਬੰਦ, ਸੈਲਾਨੀ ਖੁਸ਼ ਤੇ ਵਪਾਰੀ ਨਿਰਾਸ਼

ਹਿਮਾਚਲ ਪ੍ਰਦੇਸ਼ ’ਚ ਭਾਰੀ ਬਰਫ਼ਬਾਰੀ, ਸੜਕਾਂ ਬੰਦ, ਸੈਲਾਨੀ ਖੁਸ਼ ਤੇ ਵਪਾਰੀ ਨਿਰਾਸ਼

ਵੀਓਪੀ ਬਿਊਰੋ – ਹਿਮਾਚਲ ਪ੍ਰਦੇਸ਼ ’ਚ ਮੌਸਮ ਦੀ ਪਹਿਲੀ ਬਰਫਬਾਰੀ ਕਾਰਨ ਮਨਾਲੀ ਦੇ ਰੋਹਤਾਂਗ ਪਾਸ ਨੇੜੇ ਅਟਾਰੀ-ਲੇਹ ਨੈਸ਼ਨਲ ਹਾਈਵੇਅ-3 ਸਮੇਤ ਸੂਬੇ ਦੀਆਂ ਘੱਟੋ-ਘੱਟ 87 ਸੜਕਾਂ ਬੰਦ ਹੋ ਗਈਆਂ ਹਨ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਸ਼ਿਮਲਾ ਵਿੱਚ ਕੁੱਲ 58, ਕਿਨੌਰ ਵਿੱਚ 17, ਕਾਂਗੜਾ ਵਿੱਚ ਛੇ, ਲਾਹੌਲ ਅਤੇ ਸਪਿਤੀ ਵਿੱਚ ਦੋ, ਜਦਕਿ ਕੁੱਲੂ ਤੇ ਚੰਬਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕ ਬੰਦ ਹੈ। ਹਿਮਾਚਲ ਦੇ ਕੁਝ ਹਿੱਸਿਆਂ ’ਚ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਨਾਲ ਵੀ ਜੂਝਣਾ ਪਿਆ।

ਸ਼ਿਮਲਾ, ਕੁਫਰੀ, ਫਾਗੂ, ਚਾਂਸਲ, ਨਾਰਕੰਡਾ ਅਤੇ ਚੂੜਧਾਰ ਰੇਂਜਾਂ ਦੇ ਨਾਲ-ਨਾਲ ਕਈ ਉੱਚੇ ਪਹਾੜੀ ਲਾਂਘਿਆਂ ’ਤੇ ਐਤਵਾਰ ਸ਼ਾਮ ਨੂੰ ਮੌਸਮ ਦੀ ਪਹਿਲੀ ਬਰਫਬਾਰੀ ਹੋਈ, ਜਿਸ ਨਾਲ 10 ਹਫ਼ਤਿਆਂ ਦੇ ਖੁਸ਼ਕ ਮੌਸਮ ਤੋਂ ਰਾਹਤ ਮਿਲੀ ਅਤੇ ਕਿਸਾਨਾਂ, ਸੇਬ ਉਤਪਾਦਕਾਂ ਅਤੇ ਹੋਟਲ ਮਾਲਕਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਨਜ਼ਰ ਆਈ।

ਉਧਰ ਕਸ਼ਮੀਰ ਵਿੱਚ ਸੀਤ ਲਹਿਰ ਜ਼ੋਰ ਫੜ ਰਹੀ ਹੈ। ਘਾਟੀ ਦੇ ਕਈ ਇਲਾਕਿਆਂ ਵਿੱਚ ਪਾਰਾ ਮਨਫੀ ਤੋਂ ਹੇਠਾਂ ਚਲਾ ਗਿਆ ਹੈ। ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 9.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਲਮਰਗ ’ਚ ਐਤਵਾਰ ਨੂੰ ਤਾਜ਼ਾ ਬਰਫਬਾਰੀ ਹੋਈ ਅਤੇ ਸ਼ਨਿਚਰਵਾਰ ਰਾਤ ਨੂੰ ਇਹ ਘਾਟੀ ਦਾ ਸਭ ਤੋਂ ਠੰਢਾ ਇਲਾਕਾ ਸੀ। ਸਾਲਾਨਾ ਅਮਰਨਾਥ ਯਾਤਰਾ ਦੇ ਬੇਸ ਕੈਂਪ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਸ ਤੋਂ ਇਲਾਵਾ ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਇਸ ਖੇਤਰ ਵਿੱਚ ਸਰਦ ਰੁੱਤ ਦੀ ਪਹਿਲੀ ਬਰਫਬਾਰੀ ਹੋਈ, ਜਿਸ ਨਾਲ ਖੇਤਰ ਵਿੱਚ ਸੀਤ ਲਹਿਰ ਨੇ ਜ਼ੋਰ ਫੜ ਲਿਆ। ਗੁਰਦੁਆਰਾ ਹੇਮਕੁੰਟ ਸਾਹਿਬ ਤੋਂ ਹੇਠਾਂ ਗੁਰਦੁਆਰਾ ਗੋਬਿੰਦ ਧਾਮ ਜੋ ਲਗਪਗ 10 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਹੈ, ਵਿਖੇ ਕਰੀਬ 6 ਇੰਚ ਬਰਫ ਪੈ ਗਈ।

error: Content is protected !!