ਕੰਮ ਦੇਣ ਬਦਲੇ ਜਿਸਮ ਮੰਗ ਰਿਹਾ ਸੀ ਅਫ਼ਸਰ, ਕੁੜੀ ਨੇ ਚੱਪਲਾਂ ਨਾਲ ਕੁੱਟਿਆ, ਹੁਣ ਨੌਕਰੀ ਤੋਂ ਵੀ ਸਸਪੈਂਡ

ਕੰਮ ਦੇਣ ਬਦਲੇ ਜਿਸਮ ਮੰਗ ਰਿਹਾ ਸੀ ਅਫ਼ਸਰ, ਕੁੜੀ ਨੇ ਚੱਪਲਾਂ ਨਾਲ ਕੁੱਟਿਆ, ਹੁਣ ਨੌਕਰੀ ਤੋਂ ਵੀ ਸਸਪੈਂਡ

ਵੀਓਪੀ ਬਿਊਰੋ – ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ ‘ਚ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਇਕ ਸਬ-ਇੰਜੀਨੀਅਰ ਨੂੰ ਇਕ ਲੜਕੀ ਨੇ ਚੱਪਲਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵਿਭਾਗੀ ਕਾਰਵਾਈ ਕਰਦੇ ਹੋਏ ਸਬ-ਇੰਜੀਨੀਅਰ ਰਾਮਸਵਰੂਪ ਕੁਸ਼ਵਾਹਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਕੁਸ਼ਵਾਹਾ ਨੇ ਲੜਕੀ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਦਾਬੜਾ ਸਥਿਤ ਰੈਸਟ ਹਾਊਸ ‘ਚ ਬੁਲਾਇਆ ਸੀ। ਇੱਥੇ ਉਸ ਨੇ ਲੜਕੀ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਲੜਕੀ ਨੇ ਗੁੱਸੇ ‘ਚ ਆ ਕੇ ਚੱਪਲਾਂ ਨਾਲ ਉਸ ਦੀ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕੁਸ਼ਵਾਹਾ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜਨੀਅਰ ਐਸ.ਐਲ.ਸੂਰਿਆਵੰਸ਼ੀ ਨੇ ਸਬ-ਇੰਜੀਨੀਅਰ ਰਾਮਸਵਰੂਪ ਕੁਸ਼ਵਾਹਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਕੁਸ਼ਵਾਹਾ ਨੂੰ ਹੁਣ ਵਿਭਾਗੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ।

error: Content is protected !!