ਕੰਟੇਨਰ ਤੇ ਪਿਕਅੱਪ ਦੀ ਖੌਫਨਾਕ ਟੱਕਰ,7 ਲੋਕਾਂ ਦੀ ਮੌਤ, ਹਵਾ ‘ਚ ਉੱਛਲ ਕੇ ਸੜਕ ‘ਤੇ ਡਿੱਗੀਆਂ ਸਵਾਰੀਆਂ

(ਵੀਓਪੀ ਬਿਓਰੋ)ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਮੰਗਲਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖਮੀ ਹੋ ਗਏ।

-ਇਹ ਹਾਦਸਾ ਸਿਕੰਦਰਰਾਊ ਰੋਡ ‘ਤੇ ਪਿੰਡ ਜੈਤਪੁਰ ਨੇੜੇ ਦੁਪਹਿਰ 2 ਵਜੇ ਵਾਪਰਿਆ, ਜਦੋਂ ਯਾਤਰੀਆਂ ਨਾਲ ਭਰੀ ਮੈਕਸ ਪਿਕਅੱਪ ਅਤੇ ਕੰਟੇਨਰ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਪਿੱਕਅੱਪ ‘ਚ ਸਵਾਰ ਲੋਕ ਹਵਾ ‘ਚ ਉਛੱਲ ਕੇ ਸੜਕ ‘ਤੇ ਡਿੱਗੇ।ਟੱਕਰ ਇੰਨੀ ਜ਼ਬਰਦਸਤ ਸੀ ਕਿ ਮੈਕਸ ਪਿਕਅੱਪ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ।

ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ ਗਿਆ ਹੈ।

ਇਸ ਦੌਰਾਨ ਹਾਦਸੇ ਕਾਰਨ ਸੜਕ ’ਤੇ ਜਾਮ ਲੱਗ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਸੁਪਰਡੈਂਟ ਮੌਕੇ ‘ਤੇ ਪਹੁੰਚੇ

error: Content is protected !!