ਅੰਮ੍ਰਿਤਸਰ ‘ਚ ਪਾਰਟੀ ਨੇ ਨਹੀਂ ਦਿੱਤੀ ਟਿਕਟ ਤਾਂ ਕੁੱਤੇ ਦੀ ਨਾਮਜ਼ਦਗੀ ਕਰਨ ਪੁਹੰਚੀ ਔਰਤ, ਬਣਾਉਣ ਚਾਹੁੰਦੀ ਹੈ ਕੌਂਸਲਰ

ਅੰਮ੍ਰਿਤਸਰ ਤੋਂ ਨਗਰ ਨਿਗਮ ਚੋਣਾਂ ਲਈ ਇੱਕ ਕਾਂਗਰਸ ਵਰਕਰ ਆਪਣੇ ਕੁੱਤੇ ਦੇ ਨੋਮੀਨੇਸ਼ਨ ਫਾਈਲ ਕਰਨ ਪਹੁੰਚੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਦੀ ਉਮੀਦਵਾਰੀ ਲਈ ਉਹ ਕੁੱਤੇ ਨੂੰ ਉਮੀਦਵਾਰ ਬਣਾਉਣਾ ਚਾਹੁੰਦੇ ਹਨ। ਕੁੱਤੇ ਦੀ ਮਾਲਕਨ ਦਾ ਨਾਮ ਮਹਿਕ ਰਾਜਪੂਤ ਹੈ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਦੀ ਪੁਰਾਣੀ ਵਰਕਰ ਹੈ। ਉਨ੍ਹਾਂ ਦੀ ਪਾਰਟੀ ਨੇ ਉਸ ਨੂੰ ਟਿਕਟ ਨਹੀਂ ਦਿੱਤੀ ਉਸ ਦੇ ਰੋਸ ਵਜੋਂ ਉਸ ਨੇ ਇਹ ਫੈਸਲਾ ਲਿਆ ਹੈ।

ਔਰਤ ਦਾ ਕਹਿਣਾ ਹੈ ਕਿ ਉਹ ਆਪਣੇ ਵਾਰਡ ਵਿੱਚੋਂ ਆਪਣੇ ਕੁੱਤੇ ਨੂੰ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹਾਂ।

ਕੁੱਤੇ ਦੀ ਮਾਲਕ ਮਹਿਕ ਰਾਜਪੂਤ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੀ ਇੱਕ ਵਰਕਰ ਹੈ ਤੇ 20 ਸਾਲ ਤੋਂ ਕਾਂਗਰਸ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਇਸ ਵਾਰ ਕਾਂਗਰਸ ਨੇ ਉਹਨਾਂ ਨੂੰ ਇਲਾਕੇ ਵਿੱਚੋਂ ਚੋਣਾਂ ਲੜਨ ਦਾ ਮੌਕਾ ਨਹੀਂ ਦਿੱਤਾ ਹੈੈ ਜਿਸ ਕਾਰਨ ਉਹ ਨਰਾਜ਼ਗੀ ਜਾਹਰ ਕਰ ਰਹੇ ਹਨ। ਇਸ ਲਈ ਉਹ ਆਪਣੇ ਵਫਾਦਾਰ ਕੁੱਤੇ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਨ।

ਮਹਿਕ ਦਾ ਕਹਿਣਾ ਹੈ ਕਿ ਅਗਰ ਉਹਨਾਂ ਦੇ ਕੁੱਤੇ ਦੇ ਨੋਮੀਨੇਸ਼ਨ ਫਾਈਲ ਨਾ ਹੋਏ ਤਾਂ ਫਿਰ ਉਹ ਖੁਦ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ਵਿੱਚ ਆਉਣਗੇ। ਉਹਨਾਂ ਕਿਹਾ ਕਿ ਕਾਂਗਰਸ ਨਾਲ ਉਨ੍ਹਾਂ ਦੀ ਨਰਾਜ਼ਗੀ ਜਰੂਰ ਹੈ ਕਿ ਪਾਰਟੀ ਨੇ ਉਹਨਾਂ ਦੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ।

ਇਸ ਦੇ ਲਈ ਉਹਨਾਂ ਨੇ ਖੁਦ ਹੁਣ ਆਪਣੇ ਵਫਾਦਾਰ ਕੁੱਤੇ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਸੋਚਿਆ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਅਗਰ ਨਿਯਮਾਂ ਦੇ ਮੁਤਾਬਿਕ ਪ੍ਰਸ਼ਾਸਨ ਵੱਲੋਂ ਜਾਨਵਰ ਨੂੰ ਚੋਣ ਲੜਨ ਦੀ ਇਜਾਜ਼ਤ ਨਾ ਦਿੱਤੀ ਤਾਂ ਉਹ ਫਿਰ ਖੁਦ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ਵਿੱਚ ਉਤਰਨਗੇ।

error: Content is protected !!