ਗੁਰੂਘਰ ਤੋਂ ਆ ਰਹੀ ਔਰਤ ਤੇ ਕੁੱਤਿਆਂ ਦੇ ਝੁੰਡ ਨੇ ਕੀਤਾ ਹਮਲਾ, 25 ਤੋਂ ਵੱਧ ਥਾਵਾਂ ‘ਤੇ ਵੱਢਿਆ

ਜਲੰਧਰ ਸ਼ਹਿਰ ‘ਚ ਇਕ ਬਜ਼ੁਰਗ ਔਰਤ ਨੂੰ ਕੁੱਤਿਆਂ ਨੇ ਘੇਰ ਕੇ ਉਸ ‘ਤੇ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪੱਥ ਔਰਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ 65 ਸਾਲਾ ਬਜ਼ੁਰਗ ਔਰਤ ਗੁਰਦੁਆਰਾ ਸਾਹਿਬ ਤੋਂ ਇਕੱਲੀ ਵਾਪਸ ਆ ਰਹੀ ਸੀ। ਇਸ ਦੌਰਾਨ 7 ਤੋਂ 8 ਗਲੀ ਦੇ ਕੁੱਤਿਆਂ ਨੇ ਉਸ ਨੂੰ ਉਸ ਰਸਤੇ ‘ਤੇ ਚਾਰੋਂ ਪਾਸਿਓਂ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ।

ਕੁੱਤਿਆਂ ਨੇ ਔਰਤ ਨੂੰ 25 ਤੋਂ ਵੱਧ ਥਾਵਾਂ ‘ਤੇ ਵੱਢਿਆ। ਕੁੱਤਿਆਂ ਦੇ ਹਮਲੇ ਕਾਰਨ ਔਰਤ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੇ ਸਿਰ ‘ਤੇ ਵੀ ਸੱਟ ਲੱਗ ਗਈ।
ਕੁੱਤੇ ਦੇ ਹਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੂੰ ਚਾਰੋਂ ਪਾਸਿਓਂ ਕੁੱਤਿਆਂ ਨੇ ਘੇਰ ਲਿਆ ਹੈ ਅਤੇ ਉਹ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਘਟਨਾ ਸਤਿਗੁਰੂ ਕਬੀਰ ਚੌਕ ਨੇੜੇ ਸਥਿਤ ਦੂਰਦਰਸ਼ਨ ਐਨਕਲੇਵ ਫੇਜ਼-2 ਨੇੜੇ ਵਾਪਰੀ। ਬਜ਼ੁਰਗ ਔਰਤ ਦੇ ਸਰੀਰ ਦੇ ਕਈ ਹਿੱਸਿਆਂ ‘ਤੇ ਕੁੱਤੇ ਨੇ ਵੱਢਿਆ ਹੈ। ਬਜ਼ੁਰਗ ਔਰਤ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

error: Content is protected !!