SSP ਨੇ ਠੰਡ ‘ਚ ਡਿਊਟੀ ‘ਤੇ ਖੜ੍ਹੇ ਪੁਲਿਸ ਵਾਲਿਆਂ ਨੂੰ ਪਿਲਾਇਆ ਸੂਪ

SSP ਨੇ ਠੰਡ ‘ਚ ਡਿਊਟੀ ‘ਤੇ ਖੜ੍ਹੇ ਪੁਲਿਸ ਵਾਲਿਆਂ ਨੂੰ ਪਿਲਾਇਆ ਸੂਪ

ਵੀਓਪੀ ਬਿਊਰੋ- ਮੋਗਾ ਐੱਸਐੱਸਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ ਹੇਠ ਠੰਡ ਵਿੱਚ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਪੀਸੀਆਰ ਮੁਲਾਜ਼ਮਾਂ ਨੂੰ ਡੀਐੱਸਪੀ ਹੈਡਕੁਾਰਟਰ ਜੋਰਾ ਸਿੰਘ ਵੱਲੋਂ ਵੱਖ-ਵੱਖ ਪੀਸੀਆਰ ਬੀਟਾਂ ‘ਤੇ ਰਾਤ 1 ਵਜੇ ਸੂਪ ਪਿਲਾਇਆ ਗਿਆ। ਡੀਐੱਸਪੀ ਹੈਡਕੁਆਟਰ ਜੋਰਾ ਸਿੰਘ ਨੇ ਪੀਸੀਆਰ ਮੁਲਾਜ਼ਮਾਂ ਨੂੰ ਨਾਲ ਗੱਲਬਾਤ ਕਰ ਕੇ ਜਾਣਕਾਰੀ ਲਈ ਅਤੇ ਕਿਹਾ ਕਿਹਾ ਪੀਸੀਆਰ ਵਿੱਚ ਹੋਏ ਵਾਧੇ ਕਾਰਨ ਅੱਗੇ ਨਾਲੋਂ ਮੋਗਾ ਜ਼ਿਲੇ ਵਿੱਚ ਕ੍ਰਾਈਮ ਨੂੰ ਠੱਲ ਪਈ ਹੈ ਅਤੇ ਇਹਨਾਂ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਲਈ ਇਹਨਾਂ ਨੂੰ ਸੂਪ ਪਿਲਾਇਆ ਗਿਆ ਹੈ ।

ਉਨ੍ਹਾਂ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਹਮੇਸ਼ਾ ਦਿਨ ਰਾਤ ਉਹਨਾਂ ਦਾ ਨਾਲ ਖੜੀ ਹੈ ਅਤੇ ਜੇਕਰ ਕੋਈ ਸ਼ਰਾਰਤੀ ਅਨਸਰ ਜਾਂ ਲਵਾਰਿਸ ਚੀਜ਼ਾਂ ਉਹਨਾਂ ਨੂੰ ਦਿਖਦੀ ਹੈ ਤਾਂ ਤੁਰੰਤ 112 ਹੈਲਪਲਾਈਨ ਨੰਬਰ ਤੇ ਕਾਲ ਕਰਨ ਤਾਂ ਜੋ ਪੁਲਿਸ ਮੌਕੇ ਤੇ ਪਹੁੰਚ ਸਕੇ ।

ਇਸੇ ਤਰ੍ਹਾ ਅੱਗੇ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਕਿੰਗ ਇਨਕਲੇਵ ਅਮਨ ਪਾਰਕ ਦੇ ਕੋਲ ਮੋਬਾਇਲ ਦੀ ਦੁਕਾਨ ‘ਤੇ ਲੁੱਟ ਹੋਈ ਹੈ। ਇਸ ਦੌਰਾਨ ਡੇਢ ਲੱਖ ਰੁਪਏ ਲੁਟੇਰੇ ਲੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਦੁਕਾਨਦਾਰ ਨੇ ਲੁਟੇਰਿਆਂ ਦੇ ਨਾਲ ਮੁਕਾਬਲਾ ਕੀਤਾ। ਇਸ ਦੌਰਾਨ ਦੁਕਾਨਦਾਰ ਨੇ ਇੱਕ ਲੁਟੇਰੇ ਨੂੰ ਫੜ ਲਿਆ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

error: Content is protected !!