AAP ਵਿਧਾਇਕ ਦੇ ਕਰੀਬੀ ‘ਤੇ ਟਿਕਟ ਦੇਣ ਬਦਲੇ 25 ਲੱਖ ਰੁਪਏ ਮੰਗਣ ਦੇ ਲੱਗੇ ਦੋਸ਼
ਅੰਮ੍ਰਿਤਸਰ (ਵੀਓਪੀ ਬਿਊਰੋ) ‘ਆਪ’ ਵਿਧਾਇਕ ਦੇ ਕਰੀਬੀ ਮੰਨੇ ਜਾਂਦੇ ਯੂਥ ਸਕੱਤਰ ਯੂਥ ਗੌਰਵ ਅਗਰਵਾਲ ਨੇ ਲੋਕਲ ਬਾਡੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਦੂਜੀ ਟਿਕਟ ਆਉਣ ‘ਤੇ ਉਨ੍ਹਾਂ ਦਾ ਨਾਂ ਸਾਹਮਣੇ ਨਾ ਆਉਣ ‘ਤੇ ਵਿਧਾਇਕ ਤੇ ਉਨ੍ਹਾਂ ਦੇ ਇਕ ਹੋਰ ਨਜ਼ਦੀਕੀ ‘ਤੇ ਇਲਜ਼ਾਮ ਲਗਾਏ ਹਨ। ਵਰੁਣ ਬਮਰਾਹ ‘ਤੇ ਟਿਕਟ ਦੇਣ ਦੇ ਬਦਲੇ 25 ਲੱਖ ਰੁਪਏ ਦੀ ਰਕਮ ਦੇਣ ਵਰਗੇ ਗੰਭੀਰ ਦੋਸ਼ ਲਾਏ ਗਏ ਹਨ। ਇਹ ਮਾਮਲਾ ‘ਆਪ’ ਪਾਰਟੀ ਅੰਦਰਲੀ ਕਲੇਸ਼ ਦੱਸਿਆ ਜਾ ਰਿਹਾ ਹੈ।




