ਦਿਲਜੀਤ ਦੀ ਪੋਸਟ ਨੇ ਛੇੜ’ਤੀ ਨਵੀਂ ਚਰਚਾ, ਪੰਜਾਬ A ਨਾਲ ਲਿਖਣਾ ਜਾਂ U ਨਾਲ, ਦੋਸਾਂਝਾਂਵਾਲਾ ਕਹਿੰਦਾ- We love India

ਦਿਲਜੀਤ ਦੀ ਪੋਸਟ ਨੇ ਛੇੜ’ਤੀ ਨਵੀਂ ਚਰਚਾ, ਪੰਜਾਬ A ਨਾਲ ਲਿਖਣਾ ਜਾਂ U ਨਾਲ, ਦੋਸਾਂਝਾਂਵਾਲਾ ਕਹਿੰਦਾ- We love India

ਵੀਓਪੀ ਬਿਊਰੋ- ਪੰਜਾਬ ਦੇ ਮਸ਼ਹੂਰ ਸਿੰਗਰ ਦਿਲਜੀਤ ਦੋਸਾਂਝ ਇਸ ਵੇਲੇ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਹਨ। ਆਪਣੇ ਇੰਡੀਆ ਵਿਖੇ ਦਿਲ-ਲੁਮਨਾਟੀ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਦਿੱਲੀ ‘ਚ ਸ਼ੁਰੂ ਹੋਇਆ ਦਿਲ-ਲੁਮਿਨਾਟੀ ਟੂਰ ਦਿਲਜੀਤ ਨੂੰ ਇੱਕ ਨਵੇਂ ਲੈਵਲ ‘ਤੇ ਲੈ ਕੇ ਗਿਆ। ਉਥੇ ਹੀ ਦਲਜੀਤ ਦੋਸਾਂਝ ਦੇ ਨਾਲ ਆਏ ਦਿਨ ਕਈ ਵਿਵਾਦ ਵੀ ਜੁੜਦੇ ਗਏ ਹਨ।


ਜਿਵੇਂ ਜਿਵੇਂ ਦਿਲਜੀਤ ਦੋਸਾਂਝ ਦੇ ਸ਼ੋਅ ਅੱਗੇ ਵਧਦੇ ਗਏ, ਉਸੇ ਤਰ੍ਹਾਂ ਦਿਲਜੀਤ ਦੋਸਾਂਝ ਦੇ ਨਾਲ ਕਈ ਵਿਵਾਦ ਵੀ ਜੁੜਦੇ ਗਏ ਪਹਿਲਾਂ ਜਿੱਥੇ ਹੈਦਰਾਬਾਦ ਸਰਕਾਰ ਨੇ ਦਿਲਜੀਤ ਨੂੰ ਆਪਣੇ ਗਾਣਿਆਂ ਵਿੱਚ ਸ਼ਰਾਬ ਅਤੇ ਗੁੰਡਾਗਰਦੀ ਵਰਗੇ ਕਈ ਸ਼ਬਦ ਨਾ ਵਰਤਣ ਦੀ ਸਲਾਹ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਸੀ। ਉਸ ਤੋਂ ਬਾਅਦ ਹੁਣ ਬੀਤੇ ਦਿਨੀ ਚੰਡੀਗੜ੍ਹ ਵਿਖੇ ਹੋਇਆ ਦਿਲਜੀਤ ਦਾ ਸ਼ੋਅ ਕਾਫੀ ਸੁਰਖੀਆਂ ਵਿੱਚ ਰਿਹਾ। ਚੰਡੀਗੜ੍ਹ ਵਿਖੇ ਦਿਲਜੀਤ ਸ਼ੋਅ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਦਲਜੀਤ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਆਪਣੇ ਸ਼ੋਅ ਵਿੱਚ ਸ਼ਰਾਬ ਅਤੇ ਹੋਰ ਸ਼ਬਦ ਨਾ ਵਰਤਦੇ ਹੋਏ ਪੰਜ ਤਾਰਾ ਹੋਟਲ ਅਤੇ ਹੋਰ ਦੋ ਤਿੰਨ ਗਾਣੇ ਨਾ ਗਾਵੇ ਅਤੇ ਇਸ ਦੇ ਨਾਲ ਪ੍ਰਸ਼ਾਸਨ ਇਸ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਉਹ ਇਹਨਾਂ ਗਾਣਿਆਂ ਨੂੰ ਬੋਲ ਬਦਲ ਕੇ ਵੀ ਨਾ ਗਾਵੇ ਪਰ ਦਿਲਜੀਤ ਦੋਸਾਂਝ ਨੇ ਉਹਨਾਂ ਗਾਣਿਆਂ ਨੂੰ ਬੋਲ ਬਦਲ ਕੇ ਗਾਇਆ ਹੁਣ ਦਲਜੀਤ ਦੋਸਾਂਝ ਦੇ ਨਾਲ ਇੱਕ ਹੋਰ ਵਿਵਾਦ ਜੁੜਦਾ ਜਾ ਰਿਹਾ।


ਇਹ ਵਿਵਾਦ ਹੈ ਪੰਜਾਬ ਨੂੰ ਲੈ ਕੇ ਜੀ ਹਾਂ ਪੰਜਾਬ ਨੂੰ ਲੈ ਕੇ ਦਿਲਜੀਤ ਨੇ ਆਪਣੀ ਇੱਕ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪੰਜਾਬ ਨੂੰ ਅੰਗਰੇਜ਼ੀ ਵਿੱਚ ਲਿਖਿਆ ਸੀ ਜਿਸਦੇ ਅੱਖਰ ਸਨ Panjab, ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦਾ ਸੋਸ਼ਲ ਮੀਡੀਆ ‘ਤੇ ਕਾਫੀ ਵਿਰੋਧ ਹੋਣ ਲੱਗਾ ਅਤੇ ਕੁਝ ਲੋਕ ਦਿਲਜੀਤ ਦੋਸਾਂਝ ਨੂੰ ਸਲਾਹ ਦੇ ਰਹੇ ਸਨ ਕਿ ਪੰਜਾਬ PUNJAB ਹੈ ਨਾ ਕਿ A ਨਾਲ ਹੈ। ਇਹਨਾਂ ਵਿਵਾਦਾਂ ਤੋਂ ਬਾਅਦ ਦਿਲਜੀਤ ਨੇ ਵੀ ਸੋਸ਼ਲ ਮੀਡੀਆ ‘ਤੇ ਉੱਠੇ ਵਿਰੋਧੀਆਂ ਨੂੰ ਕਾਫੀ ਕਰੜੇ ਜਵਾਬ ਦਿੱਤੇ ਹਨ।


ਉਹਨਾਂ ਨੇ ਕਿਹਾ ਹੈ ਕਿ ਪੰਜਾਬ ਪੰਜ ਆਬ ਤੋਂ ਬਣਿਆ ਹੋਇਆ ਹੈ, ਜੇਕਰ ਗੋਰਿਆਂ ਨੇ ਆਪਣੀ ਭਾਸ਼ਾ ਵਿੱਚ ਪੰਜਾਬ ਦਾ ਨਾਂ ਗਲਤ ਲਿਖ ਦਿੱਤਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਗਲਤ ਹੀ ਲਿਖੀ ਜਾਣਗੇ। ਉਹਨਾਂ ਨੇ ਕਿਹਾ ਕਿ ਪੰਜਾਬ ਚਾਹੇ U ਨਾਲ ਲਿਖੋ ਚਾਹੇ A ਨਾਲ ਲਿਖੋ ਪੰਜਾਬ ਤਾਂ ਪੰਜਾਬ ਹੀ ਰਹੇਗਾ। ਉਹਨਾਂ ਨੇ ਕਿਹਾ ਹੈ ਕਿ ਕੁਝ ਲੋਕ ਸਾਜਿਸ਼ ਰਚਦੇ ਰਹਿੰਦੇ ਨੇ ਹਰ ਗੱਲ ਵਿੱਚ ਮੁੱਦਾ ਭਾਲਦੇ ਨੇ ਜੋ ਕਿ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਲੋਕ ਵਹਿਲੇ ਹਨ ਜਾਂ ਇਹਨਾਂ ਨੂੰ ਅਜਿਹਾ ਕਰਨ ਲਈ ਪੈਸੇ ਮਿਲਦੇ ਹਨ। ਇਸ ਵਿਵਾਦ ਤੋਂ ਬਾਅਦ ਕਈ ਲੋਕ ਦਿਲਜੀਤ ਦੋਸਾਂਝ ਦੇ ਹੱਕ ਵਿੱਚ ਹਨ ਅਤੇ ਕਈ ਲੋਕ ਤੁਸੀਂ ਦਾ ਵਿਰੋਧ ਕਰ ਰਹੇ ਹਨ।


ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਲਿਖਿਆ ਹੈ ਕਿ ਸਾਨੂੰ ਹਰ ਵਾਰ ਸਬੂਤ ਦੇਣ ਦੀ ਲੋੜ ਨਹੀਂ ਹੈ ਕਿ ਅਸੀਂ ਦੇਸ਼ ਨੂੰ ਕਿੰਨਾ ਪਿਆਰ ਕਰਦੇ ਹਾਂ ਵੀ ਲਵ ਇੰਡੀਆ। ਇਸ ਦੇ ਨਾਲ ਉਹਨਾਂ ਨੇ ਇੰਡੀਆ ਫਲੈਗ ਵੀ ਉਕੇਰੀਆ ਹੈ ਅਤੇ ਸੋਸ਼ਲ ਮੀਡੀਆ ਵਿੱਚ ਇਹ ਇੱਕ ਨਵਾਂ ਚਰਚਾ ਦਾ ਵਿਸ਼ਾ ਬਣ ਗਿਆ ਹੈ।

error: Content is protected !!