ਪਾਕਿਸਤਾਨ ‘ਚ ਫਸੀ ਹਮੀਦਾ 22 ਸਾਲ ਬਾਅਦ ਪਰਤੀ ਭਾਰਤ, ਇੰਟਰਨੈੱਟ ਰਾਹੀਂ ਲੱਭੀ ਮਾਂ
ਕਰੀਬ 22 ਸਾਲ ਬਾਅਦ ਮੁੰਬਈ ਦੀ ਹਮੀਦਾ ਬਾਨੋ ਵਤਨ ਪਰਤ ਆਈ। ਮੁੰਬਈ ਦੇ ਕੁਰਲਾ ਦੀ ਰਹਿਣ ਵਾਲੀ 70 ਸਾਲਾ ਹਮੀਦਾ ਬਾਨੋ ਪਾਕਿਸਤਾਨ ਵਿੱਚ ਫਸ ਗਈ ਸੀ। ਪਰ ਉਸਨੇ ਭਾਰਤ ਪਰਤਣ ਦੀ ਉਮੀਦ ਕਦੇ ਨਹੀਂ ਛੱਡੀ ਸੀ। ਹਮੀਦਾ ਬਾਨੋ ਸੋਮਵਾਰ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚੀ। ਜਦੋਂ ਉਹ ਭਾਰਤ ਵਿਚ ਦਾਖਲ ਹੋਈ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਸਨ। ਜਦੋਂ ਹਮੀਦਾ ਅਟਾਰੀ ਸਰਹੱਦ ਪਹੁੰਚੀ ਤਾਂ ਲੋਕਧਾਰਾ ਖੋਜ ਅਕੈਡਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਨੇ ਉਸ ਦਾ ਸਵਾਗਤ ਕੀਤਾ।