ਕੰਮ ਲਈ ਰੱਖੇ ਪ੍ਰਵਾਸੀ ਮਜ਼ਦੂਰ ਨੇ ਕਰ’ਤੀਆਂ ਪੰਜਾਬੀ ਪਰਿਵਾਰ ਦੀ ਕੁੜੀਆਂ ਦੀ ਫੋਟੋਆਂ ਵਾਇਰਲ, ਕਰਨ ਲੱਗਾ ਬਲੈਕਮੇਲ

ਕੰਮ ਲਈ ਰੱਖੇ ਪ੍ਰਵਾਸੀ ਮਜ਼ਦੂਰ ਨੇ ਕਰ’ਤੀਆਂ ਪੰਜਾਬੀ ਪਰਿਵਾਰ ਦੀ ਕੁੜੀਆਂ ਦੀ ਫੋਟੋਆਂ ਵਾਇਰਲ, ਕਰਨ ਲੱਗਾ ਬਲੈਕਮੇਲ

ਮੋਗਾ (ਵੀਓਪੀ ਬਿਊਰੋ) ਪੰਜਾਬ ਵਿੱਚ ਪੰਜਾਬੀ ਪਰਿਵਾਰ ਦੇ ਘਰ ਸੀਰੀ ਦਾ ਕੰਮ ਕਰਦੇ ਇੱਕ ਪ੍ਰਵਾਸੀ ਨੇ ਅਜਿਹੀ ਹਰਕਤ ਕੀਤੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਹੈ। ਦਰਅਸਲ ਇਸ ਪ੍ਰਵਾਸੀ ਨੇ ਜਿਸ ਘਰ ਵਿੱਚ ਨੌਕਰੀ ਕੀਤੀ, ਉਸੇ ਪਰਿਵਾਰ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਉਨ੍ਹਾਂ ਦੀ ਕੁੜੀ ਦੀਆਂ ਫੋਟੋਆਂ ਵਾਇਰਲ ਕਰ ਕੇ। ਉਕਤ ਮੁਲਜ਼ਮ ਪਰਿਵਾਰ ਨੂੰ ਬਲੈਕਮੇਲ ਕਰ ਕੇ 2 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਪਰਵਾਸੀ ਮਜ਼ਦੂਰ ਵੱਲੋਂ ਪੰਜਾਬੀ ਪਰਿਵਾਰ ਦੀ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਗਈਆਂ ਸਨ।


ਇਹ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਮੋਗਾ ਤੋਂ, ਮੋਗਾ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਕੋਲ ਕੰਮ ਕਰਦੇ ਇੱਕ ਪਰਵਾਸੀ ਮਜ਼ਦੂਰ ਨੇ ਇੱਕ ਪੰਜਾਬੀ ਪਰਿਵਾਰ ਦੀ ਫੋਟੋ ਸੋਸ਼ਲ ਮੀਡੀਆ ‘ਤੇ ਐਡਿਟ ਕਰਕੇ ਵਾਇਰਲ ਕਰ ਦਿੱਤੀ ਅਤੇ ਫਿਰ ਬਲੈਕਮੇਲ ਕਰ ਕੇ 2 ਲੱਖ ਰੁਪਏ ਮੰਗ ਕੀਤੀ, ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।


ਉਕਤ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਸਾਡੇ ਘਰ ‘ਚ ਨਿਰੰਜਨ ਨਾਂ ਦਾ ਵਿਦੇਸ਼ੀ ਮਜ਼ਦੂਰ ਕੰਮ ਕਰਦਾ ਸੀ, ਜਿਸ ਕਾਰਨ ਉਸ ਨੇ ਸਾਡੀ ਸੋਸ਼ਲ ਮੀਡੀਆ ਆਈਡੀ ਤੋਂ ਸਾਡੇ ਪਰਿਵਾਰ ਦੀ ਫੋਟੋ ਕੱਢ ਦਿੱਤੀ ਅਤੇ 7 ਨੂੰ ਮੇਰੀ ਲੜਕੀ ਦਾ ਵਿਆਹ ਸੀ ਉਸ ਨੇ ਆਪਣੀ ਫੋਟੋ ਨਾਲ ਫੋਟੋ ਐਡਿਟ ਕਰਕੇ ਲੜਕੀ ਦੇ ਸਹੁਰੇ ਘਰ ਭੇਜ ਦਿੱਤੀ ਅਤੇ ਸਾਨੂੰ ਬਲੈਕਮੇਲ ਕਰਨ ਲਈ 2 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਗੁਰਮੇਜ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਨੇ ਸਾਨੂੰ ਦੱਸਿਆ ਸੀ ਕਿ ਪਰਵਾਸੀ ਮਜ਼ਦੂਰ ਨਿਰੰਜਨ ਉਸ ਦੇ ਪਰਿਵਾਰ ਦੀ ਫੋਟੋ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਬਲੈਕਮੇਲ ਕਰ ਰਿਹਾ ਹੈ ਅਤੇ ਉਸ ਦੇ ਬਿਆਨਾਂ ‘ਤੇ ਕਾਰਵਾਈ ਕਰਦੇ ਹੋਏ 2 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਪੀੜਤ, ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਅਕਸਰ ਦੇਖਿਆ ਗਿਆ ਹੈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਇਸ ਲਈ ਪੰਜਾਬੀਆਂ ਨੂੰ ਜਾਂ ਕਿਸੇ ਵੀ ਪਰਿਵਾਰ ਨੂੰ ਆਪਣੀ ਸੇਫਟੀ ਲਈ ਖੁਦ ਹੀ ਜਿੰਮੇਵਾਰ ਬਣ ਕੇ ਆਪਣੀ ਰੱਖਿਆ ਕਰਨੀ ਚਾਹੀਦੀ

error: Content is protected !!