ਬਰਨਾਲਾ ’ਚ 3 ਜੁਲਾਈ ਨੂੰ ਲਗਾਏ ਕੇ ਕਰੋਨਾ ਵੈਕਸੀਨੇਸ਼ਨ ਕੈਪਾ ਦਾ ਵੇਰਵਾਂ           

ਬਰਨਾਲਾ ’ਚ 3 ਜੁਲਾਈ ਨੂੰ ਲਗਾਏ ਕੇ ਕਰੋਨਾ ਵੈਕਸੀਨੇਸ਼ਨ ਕੈਪਾ ਦਾ ਵੇਰਵਾਂ           

ਬਰਨਾਲਾ,  (ਹਿਮਾਂਸ਼ੂ ਗੋਇਲ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਜ਼ਿਲ੍ਹੇ ਅੰਦਰ ਸਿਵਲ ਸਰਜਨ ਜਸਵੀਰ ਔਲਖ  ਬਰਨਾਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮੂਹ ਬਰਾਨਾਲਾ ਜ਼ਿਲ੍ਹਾਂ ਅੰਦਰ ਵੱਖ-ਵੱਖ ਪਿੰਡਾ-ਸ਼ਹਿਰਾਂ ਅੰਦਰ   ਕਰੋਨਾ ਵੈਕਸੀਨੇਸ਼ਨ ਕੈਪ ਲਗਾਏ ਗਏ। ਇਹਨਾਂ ਵਿੱਚ ਬਰਨਾਲਾ ਅੰਦਰ  ਦਫ਼ਤਰ ਨਗਰ ਕੋਸਲ ਬਰਨਾਲਾ, ਗੁਰਦੁਆਰਾ ਸਿੰਘ ਸਭਾ ਦਸਮੇਸ਼ ਨਗਰ ਧਨੋਲਾ ਰੋਡ ਬਰਨਾਲਾ, ਗੁਰੂਦੁਆਰਾ ਮੰਜੀ ਸਾਹਿਬ ਸ਼ੇਖਾ ਚੌਕ ਬਰਨਾਲਾ,  ਅਕਾਲਗੜ੍ਹ ਬਸਤੀ ਦਫ਼ਤਰ ਐਮ.ਸੀ. ਕੁਲਦੀਪ ਧਰਮਾ ਬਰਨਾਲਾ, ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਬਰਨਾਲਾ, ਗੁਰਦੁਆਰਾ ਪ੍ਰਗਟਸਰ ਸਾਹਿਬ ਗੁਰਸੇਵਕ ਨਗਰ ਹੰਡਿਆਇਆਂ ਰੋਡ ਬਰਨਾਲਾ, ਰੇਲਵੇ ਲਾਇਨ ਨੇੜੇ ਐਸ.ਡੀ.ਸ.ਸ. ਸਕੂਲ ਨੇੜੇ ਬਾਲਮੀਕ ਚੌਕ ਬਰਨਾਲਾ,  ਸਰਕਾਰੀ ਡਿਸਪੈਸਰੀ ਸੂਜਾ ਪੱਤੀ ਸੰਘੇੜਾ, ਨਿਰੰਕਾਰੀ ਭਵਨ ਕੇ.ਸੀ. ਰੋਡ ਸਾਹਮਣੇ ਟੈਲੀਫ਼ੋਨ ਐਕਸਚੇਜ ਬਰਨਾਲਾ, ਸਵਾਮੀ  ਨਿੱਤਿਆ ਨੰਦ ਸਨਿਆਸ  ਆਸ਼ਰਮ ਪੰਜ ਦੇਵ, ਮੰਦਰ , ਸ. ਪ੍ਰਾ. ਬਾਬਾ ਆਲਾ  ਸਿੰਘ ਸਕੂਲ ਪੱਤੀ ਰੋਡ, ਸ਼ਾਂਤੀ ਹਾਲ , ਬਰਨਾਲਾ ਕਾਲਜ, ਗੌਰਮਿੰਟ  ਸੀਨੀਅਰ ਸੈਕੰਡਰੀ ਸਕੂਲ ਲੜਕੇ , ਪ੍ਰੇਮ ਨਗਰ ਡਿਸਪੈਸਰੀ, ਸੰਧੂ ਪੱਤੀ ਡਿਸਪੈਸਰੀ, ਪੀ.ਪੀ.ਯੂਨਿਟ ਸਿਵਲ ਹਸਪਤਾਲ ਬਰਨਾਲਾ, ਬਰਨਾਲਾ ਕੱਲਬ ਵੱਖ-ਵੱਖ ਥਾਵਾਂ ਤੇ ਕਰੋਨਾ ਵੈਕਸੀਨੇਸ਼ਨ ਕੈਪ ਲਗਾਇਆਂ ਗਿਆ। ਸਿਵਲ ਸਰਜਨ  ਬਰਨਾਲਾ ਡਾ. ਜਸਵੀਰ ਸਿੰਘ  ਔਲਖ ਨੇ ਜਾਣਕਾਰੀ ਦਿੰਦੇ ਦੱਸਿਆਂ ਕੇ  ਉੱਕਤ ਥਾਵਾਂ ਤੇ 10400 ਲੋਕਾਂ ਨੂੰ ਕਰੋਨਾ ਵੈਕਸੀਨ ਦਾ ਟੀਕਾ ਲਗਾਇਆਂ ਗਿਆ।

ਇਸ ਤੋਂ ਇਲਾਵਾਂ ਸਰਕਾਰ ਦੇ ਨਿਰਦੇਸ਼ਾ ਤੇ ਚਲਦਿਆਂ ਬਲਾਕ ਧਨੋਲਾ ਅੰਦਰ ਕਰੋਨਾ ਵੈਕਸੀਨੇਸ਼ਨ  ਲਗਾਈ ਗਈ, ਜਿਸ ਵਿੱਚ ਕਸਬਾ ਧਨੋਲਾ ਅੰਦਰ ਪੰਜ ਬੂਥ ਮਾਨਾਂ ਪੱਤੀ ਸਕੂਲ, ਧਰਮਸ਼ਾਲਾ ਬੰਗੇਹਰ ਪੱਤੀ, ਸਨਾਤਨ ਧਰਮ ਸਭਾ, ਆਂਗਣਵਾੜੀ ਸੈਂਟਰ ਵਾਰਡ ਨੰਬਰ -2,  ਧਰਮਸ਼ਾਲਾ ਝਲੀਆਂ ਪੱਤੀ ਆਦਿ ਵਿੱਖੇ ਕ੍ਰਰਮਵਾਰ 80, 70,100,50,40 ਕੁੱਲ 340 ਲੋਕਾਂ ਦੇ ਕਰੋਨਾ ਵੈਕਸੀਨ ਲਗਾਈ ਗਈ। ਇਹ ਜਾਣਕਾਰੀ ਦਿੰਦਿਆ ਐਸ.ਐਮ.ਓ. ਧਨੋਲਾ ਸਤਵੰਤ ਔਜਲਾ ਨੇ ਅੱਗੇ ਦੱਸਿਆਂ ਕਿ ਬਲਾਕ ਧਨੋਲਾ ਅੰਦਰ ਕੁੱਲ 2250 ਲੋਕਾਂ  ਨੂੰ ਕਰੋਨਾ ਵੈਕਸੀਨ ਲਗਾਈ ਗਈ।

error: Content is protected !!