ਰੂਸ ਨੇ ਕੀਤੀ ਸਦੀ ਦੀ ਸੱਭ ਤੋਂ ਵੱਡੀ ਖੋਜ, ਬਣਾਈ ਕੈਂਸਰ ਦੇ ਇਲਾਜ ਲਈ ਵੈਕਸੀਨ

ਰੂਸ ਨੇ ਕੀਤੀ ਸਦੀ ਦੀ ਸੱਭ ਤੋਂ ਵੱਡੀ ਖੋਜ, ਬਣਾਈ ਕੈਂਸਰ ਦੇ ਇਲਾਜ ਲਈ ਵੈਕਸੀਨ

 

ਮਾਸਕੋ, (ਵੀਓਪੀ ਬਿਊਰੋ ) ਕੈਂਸਰ ਦੀ ਬੀਮਾਰੀ ਨਾਲ ਪੂਰੀ ਦੁਨੀਆਂ ਪਰੇਸ਼ਾਨ ਹੈ। ਰੂਸ ਦੇ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੈਂਸਰ ਦੀ ਵੈਕਸੀਨ ਤਿਆਰ ਕਰ ਲਈ ਹੈ। ਅਜਿਹੇ ਵਿਚ ਇਹ ਖ਼ਬਰ ਪੂਰੀ ਦੁਨੀਆਂ ਦੇ ਲਈ ਰਾਹਤ ਭਰੀ ਹੈ। ਰੂਸ ਦਾ ਕਹਿਣਾ ਹੈ ਕਿ ਇਹ ਵੈਕਸੀਨ ਮੁਫ਼ਤ ਵਿਚ ਅਪਣੇ ਨਾਗਰਿਕਾਂ ਨੂੰ ਲਗਾਉਣਗੇ। ਰੂਸੀ ਸਿਹਤ ਵਿਭਾਗ ਦੇ ਰੇਡਿਓਲਾਜੀ ਮੈਡੀਕਲ ਰੀਸਰਚ ਸੈਂਟਰਦੇ ਜਨਰਲ ਡਾਇਰੈਕਟਰ ਐਂਡਰੀ ਕਾਰਪ੍ਰਿਨ ਨੇ ਰੂਸੀ ਰੇਡੀਉ ਚੈਨਲ ਉੱਤੇ ਇਸ ਵੈਕਸੀਨ ਨੂੰ ਲੈ ਕੇ ਜਾਣਕਾਰੀ ਦਿਤੀ ।


ਰੂਸੀ ਸਿਹਤ ਵਿਭਾਗ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਕੈਂਸਰ ਦੇ ਵਿਰੁਧ ਇਕ ਟੀਕਾ ਵਿਕਸਿਤ ਕੀਤਾ ਹੈ ਜਿਸ ਨੂੰ 2025 ਦੀ ਸ਼ੁਰੂਆਤ ਵਿਚ ਰੂਸ ਦੇ ਕੈਂਸਰ ਮਰੀਜ਼ਾਂ ਨੂੰ ਮੁਫ਼ਤ ਵਿਚ ਲਗਾਇਆ ਜਾਵੇਗਾ।


ਮਿਲੀ ਜਾਣਕਾਰੀ ਮੁਤਾਬਕ ਰੂਸ ਵਿਚ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੈਂਸਰ ਦੀ ਵੈਕਸੀਨ ਵਿਕਸਿਤ ਕਰ ਲਈ ਹੈ। ਰੀਪੋਰਟ ਦੇ ਅਨੁਸਾਰ ਇਹ ਵੈਕਸੀਨ ਕੈਂਸਰ ਮਰੀਜ਼ਾਂ ਦੇ ਇਲਾਜ ਦੇ ਲਈ ਹੋਵੇਗੀ। ਹਾਲਾਂਕਿ ਇਸ ਦੀ ਵਰਤੋਂ ਟਿਊਮਰ ਨੂੰ ਰੋਕਣ ਦੇ ਲਈ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਰੂਸ ਵਲੋਂ ਜੋ ਬਿਆਨ ਸਾਹਮਣੇ ਆਇਆ ਸੀ ਉਸ ਵਿਚ ਕਿਹਾ ਗਿਆ ਕਿ ਵੈਕਸੀਨ ਦੇ ਹਰ ਸ਼ਾਟ ਨੂੰ ਵਿਅਕਤੀਗਤ ਰੂਪ ਨਾਲ ਮਰੀਜ਼ ਦੇ ਲਈ ਤਿਆਰ ਕੀਤਾ ਗਿਆ ਹੈ। ਪਛਮੀ ਦੇਸ਼ਾਂ ਵਿਚ ਵੀ ਅਜਿਹੀ ਹੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਰੂਸ ਨੇ ਜੋ ਵੈਕਸੀਨ ਤਿਆਰ ਕੀਤੀ ਹੈ ਉਸ ਦਾ ਨਾਮ ਹਾਲੇ ਤੈਅ ਨਹੀਂ ਹੋਇਆ।


ਦੱਸ ਦਈਏ ਕਿ 2023 ਵਿਚ ਯੂਕੇ ਸਰਕਾਰ ਨੇ ਵਿਅਕਤੀਗਤ ਰੂਪ ਨਾਲ ਕੈਂਸਰ ਉਪਚਾਰ ਵਿਕਸਿਤ ਕਰਨ ਦੇ ਲਈ ਇਕ ਜਰਮਨ ਬਾਇਉਟੈਕਨਾਲੋਜੀ ਕੰਪਨੀ ਦੇ ਨਾਲ ਇਕ ਇਕਰਾਰਨਾਮੇ ਉੱਤੇ ਦਸਤਖ਼ਤ ਕੀਤਾ।

ਇਸ ਤੋਂ ਇਲਾਵਾ ਮਾਡਰਨ ਅਤੇ ਮਰਕ ਐਂਡ ਕੰਪਨੀ ਵਰਤਮਾਨ ਵਿਚ ਚਮੜੀ ਕੈਂਸਰ ਦੇ ਟੀਕੇ ਉਤੇ ਕੰਮ ਕਰ ਰਹੀ ਹੈ।

ਬਾਜ਼ਾਰ ਵਿਚ ਕੁੱਝ ਹੋਰ ਟੀਕੇ ਪਹਿਲਾਂ ਤੋਂ ਹੀ ਮੌਜ਼ੂਦ ਹਨ। ਹਿਊਮਨ ਪੇਪਿਲੋਮਾਵਾਇਰਸ (ਐਚਪੀਵੀ) ਦੇ ਵਿਰੁਧ ਟੀਕੇ ਸਰਵਾਈਕਲ ਕੈਂਸਰ ਨੂੰ ਰੋਕਣ ਵਿਚ ਮਦਦ ਕਰਦੇ ਹਨ।
ਦੱਸ ਦੇਈਏ ਕਿ ਰੂਸ ਵਿਚ 2022 ਤੋਂ ਕੈਂਸਰ ਮਰੀਜ਼ਾਂ ਦੇ 635,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ। ਇੱਥੇ ਛਾਤੀ, ਕੋਲਨ ਅਤੇ ਫ਼ੇਫ਼ੜਿਆਂ ਦੇ ਕੈਂਸਰ ਦੇ ਸੱਭ ਤੋਂ ਆਮ ਮਾਮਲੇ ਹਨ।

error: Content is protected !!