ਸ਼ਹੀਦੀ ਪੰਦਰਵਾੜਾ… ਛੋਟੇ ਸਾਹਿਬਜ਼ਾਦਿਆਂ ਦੇ ਨਾਂਅ ‘ਤੇ ਰੱਖੇ ਜਾਣਗੇ ਹੈਲਥ ਸੈਂਟਰਾਂ ਤੇ ਜਿੰਮ ਦੇ ਨਾਂਅ

ਸ਼ਹੀਦੀ ਪੰਦਰਵਾੜਾ… ਛੋਟੇ ਸਾਹਿਬਜ਼ਾਦਿਆਂ ਦੇ ਨਾਂਅ ‘ਤੇ ਰੱਖੇ ਜਾਣਗੇ ਹੈਲਥ ਸੈਂਟਰਾਂ ਤੇ ਜਿੰਮ ਦੇ ਨਾਂਅ

 

ਚੰਡੀਗੜ੍ਹ (ਵੀਓਪੀ ਬਿਊਰੋ)
ਪੰਜਾਬ ਸਰਕਾਰ ਨੇ ਸ਼ਹੀਦੀ ਪੰਦਰਵਾੜੇ ਦੌਰਾਨ ਅਹਿਮ ਐਲਾਨ ਕੀਤਾ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੈਲਥ ਸੈਂਟਰ ਅਤੇ ਨਵੇਂ ਬਣਾਉਣ ਵਾਲੇ ਜਿੰਮਾਂ ਦੇ ਨਾਮ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਉਪਰ ਰੱਖੇ ਜਾਣਗੇ। ਇਹ ਮੰਗ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ ਸੀ। ਇਸ ਉਪਰ ਖੇਡ ਵਿਭਾਗ ਦੇ ਡਾਇਰੈਕਟਰ ਨੇ ਪੱਤਰ ਜਾਰੀ ਕੀਤਾ ਹੈ।


ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਓਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਸ਼ਹੀਦੀ ਪੰਦਰਵਾੜੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸੂਬੇ ਅੰਦਰ ਬਣਨ ਵਾਲੇ ਨਵੇਂ ਜਿੰਮਾਂ ਅਤੇ ਹੈਲਥ ਸੈਂਟਰਾਂ ਦੇ ਨਾਮ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਨਾਮ ਉਪਰ ਰੱਖੇ ਜਾਣ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੰਗ ਨੂੰ ਪੂਰਾ ਕੀਤਾ ਹੈ। ਖੇਡ ਵਿਭਾਗ ਦੇ ਡਾਇਰੈਕਟਰ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ। ਜਿਸਦੀ ਕਾਪੀ ਓਹਨਾਂ ਨੂੰ ਵੀ ਭੇਜੀ ਗਈ ਹੈ।

error: Content is protected !!