150 ਰੁਪਏ ‘ਚ ਨਿਕਲੀ ਸਵਾ ਦੋ ਲੱਖ ਦੀ ਲਾਟਰੀ, ਮਾੜੀ ਕਿਸਮਤ ਟਿਕਟ ਲੈਣ ਵਾਲਾ ਹੀ ਹੋ ਗਿਆ ਗੁੰਮ

150 ਰੁਪਏ ‘ਚ ਨਿਕਲੀ ਸਵਾ ਦੋ ਲੱਖ ਦੀ ਲਾਟਰੀ, ਮਾੜੀ ਕਿਸਮਤ ਟਿਕਟ ਲੈਣ ਵਾਲਾ ਹੀ ਹੋ ਗਿਆ ਗੁੰਮ

ਵੀਓਪੀ ਬਿਊਰੋ-Punjab, lottery, news

ਜਲਾਲਾਬਾਦ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲਾਟਰੀ ਵਿਕਰੇਤਾ ਦੇ ਵੱਲੋਂ 150 ਰੁਪਏ ਦੀ ਟਿਕਟ ਵੇਚੀ ਗਈ ਅਤੇ ਕੱਲ ਸ਼ਾਮ 6 ਵਜੇ ਉਸਦੇ ਵਿੱਚੋਂ ਦੋ ਲੱਖ 25 ਹਜ਼ਾਰ ਦਾ ਇਨਾਮ ਲੱਗਿਆ। ਹੈਰਾਨਗੀ ਉਸ ਵੇਲੇ ਹੋਈ ਜਦ ਟਿਕਟ ਦੇ ਮਾਲਕ ਦਾ ਪਤਾ ਨਹੀਂ ਲੱਗ ਰਿਹਾ। ਕੋਈ ਸ਼ਖਸ ਆਇਆ ਟਿਕਟ ਖਰੀਦ ਕੇ ਲੈ ਗਿਆ ਪਰ ਦੁਕਾਨਦਾਰ ਨੇ ਉਸ ਦਾ ਕੋਈ ਵੀ ਅਤਾ-ਪਤਾ ਨੋਟ ਨਹੀਂ ਕੀਤਾ।

ਇਸ ਦੁਕਾਨਦਾਰ ਦੇ ਵੱਲੋਂ ਅੱਜ ਪਹਿਲੇ ਦਿਨ ਹੀ ਆਪਣੀ ਦੁਕਾਨ ਦਾ ਮਹੂਰਤ ਕੀਤਾ ਗਿਆ ਸੀ, ਭੀੜ ਜ਼ਿਆਦਾ ਸੀ ਅਤੇ ਸੀਸੀਟੀਵੀ ਕੈਮਰੇ ਵੀ ਹਾਲੇ ਇੰਸਟਾਲ ਨਹੀਂ ਕਰਵਾਏ ਸਨ। ਅਜਿਹੇ ਦੇ ਵਿੱਚ ਹੁਣ ਕੌਣ ਟਿਕਟ ਖਰੀਦ ਕੇ ਲੈ ਗਿਆ, ਇਸ ਦਾ ਪਤਾ ਨਹੀਂ ਲੱਗ ਰਿਹਾ। 150 ਰੁਪਏ ਦੇ ਵਿੱਚ ਕਿਸ ਸ਼ਖਸ ਦੀ ਕਿਸਮਤ ਜਾਗੀ ਉਸਨੂੰ ਸਵਾ ਦੋ ਲੱਖ ਰੁਪਏ ਦਾ ਇਨਾਮ ਨਿਕਲਿਆ ਸ਼ਾਇਦ ਉਸ ਸ਼ਖਸ ਨੂੰ ਵੀ ਇਸਦਾ ਨਹੀਂ ਪਤਾ ਕਿਉਂਕਿ ਕਈ ਘੰਟੇ ਬੀਤ ਜਾਣ ਦੇ ਬਾਅਦ ਵੀ ਕਿਸੇ ਨੇ ਟਿਕਟ ਦਾ ਕਲੇਮ ਨਹੀਂ ਕੀਤਾ।

 

error: Content is protected !!