ਇਸ ਕਾਰਨ ਵਾਪਰਿਆ ਹਾਦਸਾ
ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪੁਲਿਸ ਬਲ, ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਘਟਨਾ ਦੇ ਕਰੀਬ 2 ਘੰਟੇ ਬਾਅਦ ਐਨ.ਡੀ.ਆਰ.ਐਫ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਚਾਰਜ ਸੰਭਾਲ ਲਿਆ। ਬਾਅਦ ‘ਚ ਫੌਜ ਨੂੰ ਮੌਕੇ ‘ਤੇ ਬੁਲਾਇਆ ਗਿਆ।
ਕਾਬਲੇਜ਼ਿਕਰ ਹੈ ਕਿ ਸ਼ਨੀਵਾਰ ਸ਼ਾਮ 4 ਵਜੇ ਇਹ ਹਾਦਸਾ ਵਾਪਰਿਆ ਸੀ, ਜਿਸ ਵਿੱਚ ਸਭ ਤੋਂ ਪਹਿਲਾਂ ਹਿਮਾਚਲ ਦੀ ਰਹਿਣ ਵਾਲੀ ਲੜਕੀ ਮਿਲੀ। ਇਸ ਤੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਕਰੀਬ ਇੱਕ ਘੰਟਾ ਚਾਰ ਮਿੰਟ ਬਾਅਦ ਰਾਤ 8:04 ਵਜੇ ਐਨਡੀਆਰਐਫ ਦੀ ਟੀਮ ਨੇ 29 ਸਾਲਾ ਦ੍ਰਿਸ਼ਟੀ ਵਰਮਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ।
ਹਿਮਾਚਲ ਦੇ ਰੋਹੜੂ ਦੀ ਰਹਿਣ ਵਾਲੀ ਦ੍ਰਿਸ਼ਟੀ ਰਾਤ 11 ਵਜੇ ਉਸ ਦੀ ਮੌਤ ਹੋ ਗਈ। ਜਦਕਿ ਅੰਬਾਲਾ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਐਤਵਾਰ ਸਵੇਰੇ 11 ਵਜੇ ਮਿਲੀ। ਹਾਲਾਂਕਿ ਪਹਿਲਾਂ 5 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰ ਤਲਾਸ਼ੀ ਦੌਰਾਨ ਸਿਰਫ 2 ਹੀ ਮਿਲੇ। ਸ਼ਾਮ ਕਰੀਬ 5 ਵਜੇ ਬਚਾਅ ਕਾਰਜ ਰੋਕ ਦਿੱਤਾ ਗਿਆ।