ਇਹ ਅਜੀਬ ਮਾਮਲਾ ਵੈਸ਼ਾਲੀ ਜ਼ਿਲ੍ਹੇ ਦੇ ਹਾਜੀਪੁਰ ਦਾ ਹੈ। ਇੱਥੇ ਮਹੂਆ ਬਲਾਕ ਖੇਤਰ ਦੇ ਹਸਨਪੁਰ ਓਸਤੀ ਹਾਈ ਸਕੂਲ ‘ਚ ਬੀਪੀਐਸਸੀ ਅਧਿਆਪਕ ਤਾਇਨਾਤ ਹੈ, ਜਿਸ ਦਾ ਨਾਂ ਜਤਿੰਦਰ ਕੁਮਾਰ ਸਿੰਘ ਹੈ। ਉਸ ਨੂੰ Pregnant ਬਣਾ ਕੇ ਸਿੱਖਿਆ ਵਿਭਾਗ ਨੇ ਛੁੱਟੀ ਦੇ ਦਿੱਤੀ ਸੀ। ਇਹ ਮੈਟਰਨਿਟੀ ਲੀਵ ਸਿੱਖਿਆ ਵਿਭਾਗ ਦੇ ਈ-ਸ਼ਿਕਸ਼ਾ ਕੋਸ਼ ਪੋਰਟਲ ‘ਤੇ ਦਿੱਤੀ ਗਈ ਸੀ। ਇਸ ਛੁੱਟੀ ਨੂੰ ਅਧਿਕਾਰਤ ਵੈੱਬਸਾਈਟ ‘ਤੇ ਵੀ ਅਪਲੋਡ ਕੀਤਾ ਹੈ।
ਸਿੱਖਿਆ ਵਿਭਾਗ ਅਤੇ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਅਧਿਆਪਕ ਜਤਿੰਦਰ Pregnant ਹੈ ਅਤੇ ਛੁੱਟੀ ‘ਤੇ ਹੈ। ਸਿੱਖਿਆ ਵਿਭਾਗ ਨੇ ਜਿਸ ਤਰ੍ਹਾਂ ਇਕ ਸਰਕਾਰੀ ਪੁਰਸ਼ ਅਧਿਆਪਕ ਨੂੰ ਮਹਿਲਾਵਾਂ ਨੂੰ ਮਿਲਣ ਵਾਲੀ ਛੁੱਟੀ ਦਿੱਤੀ ਹੈ,ਉਸ ਨਾਲ ਬਾਕੀ ਅਧਿਆਪਕਾਂ ‘ਚ ਰੋਸ ਹੈ।
ਸਰਕਾਰੀ ਸਕੂਲ ਦੇ ਇੱਕ ਪੁਰਸ਼ ਅਧਿਆਪਕ ਨੂੰ ਮੈਟਰਨਿਟੀ ਲੀਵ ਦੇਣ ਦੇ ਮਾਮਲੇ ‘ਚ ਬਲਾਕ ਸਿੱਖਿਆ ਅਧਿਕਾਰੀ ਅਰਚਨਾ ਕੁਮਾਰੀ ਨੇ ਕਿਹਾ- ਤਕਨੀਕੀ ਕਾਰਨਾਂ ਕਰਕੇ ਇਹ ਖ਼ਰਾਬੀ ਹੋਈ ਹੈ। ਪੁਰਸ਼ ਟੀਚਰ ਨੂੰ ਇਸ ਤਰ੍ਹਾਂ ਛੁੱਟੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ।
ਅਰਚਨਾ ਕੁਮਾਰੀ ਨੇ ਕਿਹਾ- ਹਸਨਪੁਰ ਹਾਈ ਸੈਕੰਡਰੀ ਸਕੂਲ ‘ਚ ਤਾਇਨਾਤ ਅਧਿਆਪਕ ਜਤਿੰਦਰ ਕੁਮਾਰ ਨੂੰ 2 ਦਸੰਬਰ ਤੋਂ 10 ਦਸੰਬਰ ਤੱਕ ਮੈਟਰਨਿਟੀ ਲੀਵ ‘ਤੇ ਛੁੱਟੀ ਦਿੱਤੀ ਗਈ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਿੱਖਿਆ ਅਧਿਕਾਰੀ ਨੇ ਇਸ ਗਲਤੀ ਲਈ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਇਸ ਗਲਤੀ ਨੂੰ ਤੁਰੰਤ ਸੁਧਾਰੇਗਾ। ਹਾਲਾਂਕਿ ਇਸ ਘਟਨਾ ਨੇ ਸਿੱਖਿਆ ਵਿਭਾਗ ਦੀ ਕਿਰਕਿਰੀ ਕਰਵਾ ਦਿੱਤੀ ਹੈ ਅਤੇ ਹੁਣ ਵਿਭਾਗ ਡੈਮੇਜ ਕੰਟਰੋਲ ਕਰਨ ‘ਚ ਲੱਗਾ ਹੋਇਆ ਹੈ।