ਏਅਰਬੈਗ ਨੇ ਲਈ ਮਾਸੂਮ ਬੱਚੇ ਦੀ ਜਾਨ, ਜਾਣੋਂ ਕਿਵੇਂ ਖ਼ਤਰਨਾਕ ਇਹ ਲਾਪਰਵਾਹੀ

ਪਰ ਕੀ ਹੋਵੇਗਾ ਜੇਕਰ ਏਅਰ ਬੈਗ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਮੌਤ ਦਾ ਕਾਰਨ ਬਣ ਜਾਵੇ। ਇਹ ਗੱਲ ਥੋੜ੍ਹੀ ਅਜੀਬ ਲੱਗ ਸਕਦੀ ਹੈ ਪਰ ਇਹ ਸਚਾਈ ਹੈ। ਅਜਿਹਾ ਹੀ ਇੱਕ ਹਾਦਸਾ ਨਵੀਂ ਮੁੰਬਈ ਦੇ ਵਾਸ਼ੀ ਤੋਂ ਸਾਹਮਣੇ ਆਇਆ ਹੈ। ਜਿੱਥੇ ਏਅਰ ਬੈਗ ਖੁੱਲ੍ਹਣ ਕਾਰਨ 6 ਸਾਲਾ ਹਰਸ਼ ਦੀ ਮੌਤ ਹੋ ਗਈ। ਜਦੋਂ ਮੌਤ ਦੇ ਕਾਰਨਾਂ ਦਾ ਪਤਾ ਲੱਗਾ ਤਾਂ ਲੋਕ ਹੋਰ ਵੀ ਹੈਰਾਨ ਹੋ ਗਏ।

ਦਸਿਆ ਜਾ ਰਿਹਾ ਹੈ ਕਿ ਏਅਰ ਬੈਗ ਖੁੱਲ੍ਹਣ ਕਾਰਨ ਸਾਹਮਣੇ ਵਾਲੀ ਸੀਟ ‘ਤੇ ਬੈਠੇ ਹਰਸ਼ ਨੂੰ ਕਈ ਅੰਦਰੂਨੀ ਸੱਟਾਂ ਲੱਗੀਆਂ ਅਤੇ ਇਨ੍ਹਾਂ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ ਸੀ।

ਕਾਰ ‘ਚ ਏਅਰ ਬੈਗ ਲਗਵਾਉਣ ਤੋਂ ਬਾਅਦ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਕਾਰ ਦੇ ਅੰਦਰ ਬੈਠਣ ਵਾਲੇ ਹਰ ਵਿਅਕਤੀ ਨੂੰ ਸੀਟ ਨੂੰ ਸਟੀਅਰਿੰਗ ਵ੍ਹੀਲ ਤੋਂ 10 ਇੰਚ ਦੂਰ ਰੱਖਣਾ ਚਾਹੀਦਾ ਹੈ।

ਏਅਰ ਬੈਗ ਕਿਵੇਂ ਕੰਮ ਕਰਦਾ ਹੈ?

ਕਿਸੇ ਵੀ ਕਾਰ ਵਿਚ ਲਗਾਇਆ ਏਅਰ ਬੈਗ ਪੂਰੀ ਤਰ੍ਹਾਂ ਆਪਣੇ ਆਪ ਕੰਮ ਕਰਦਾ ਹੈ। ਯਾਨੀ ਆਮ ਹਾਲਾਤ ਵਿਚ ਇਹ ਗੱਡੀ ਵਿਚ ਨਜ਼ਰ ਨਹੀਂ ਆਉਂਦਾ। ਪਰ ਜਦੋਂ ਸਬੰਧਤ ਕਾਰ ਹਾਦਸਾਗ੍ਰਸਤ ਹੋ ਜਾਂਦੀ ਹੈ ਤਾਂ ਇਹ ਆਪਣੇ ਆਪ ਹੀ ਕਾਰ ਦੀ ਸੀਟ ਅਤੇ ਸਟੀਅਰਿੰਗ ਤੋਂ ਬਾਹਰ ਆ ਜਾਂਦਾ ਹੈ। ਅਜਿਹੇ ‘ਚ ਇਸ ਦੇ ਡਿਜ਼ਾਈਨ ਤੋਂ ਲੈ ਕੇ ਇਸ ਦੇ ਰਿਸਪਾਂਸ ਸਿਸਟਮ ਤਕ ਹਰ ਚੀਜ਼ ਨੂੰ ਬਹੁਤ ਹੀ ਧਿਆਨ ਨਾਲ ਤਿਆਰ ਕੀਤਾ ਜਾਂਦਾ ਹੈ।

ਏਅਰ ਬੈਗ ਖੁੱਲ੍ਹਣ ਕਾਰਨ ਬੱਚੇ ਨੂੰ ਅੰਦਰੂਨੀ ਸੱਟਾਂ ਲੱਗੀਆਂ

ਡਾਕਟਰਾਂ ਮੁਤਾਬਕ ਹਰਸ਼ ਨੂੰ ਕੋਈ ਬਾਹਰੀ ਸੱਟ ਨਹੀਂ ਲੱਗੀ। ਏਅਰ ਬੈਗ ਦੇ ਖੁੱਲ੍ਹਣ ਅਤੇ ਉਸ ਦੀ ਲਪੇਟ ‘ਚ ਆਉਣ ਕਾਰਨ ਹਰਸ਼ ਕੁਝ ਸਮੇਂ ਲਈ ਸਦਮੇ ‘ਚ ਰਿਹਾ। ਨਾਲ ਹੀ ਏਅਰ ਬੈਗ ਦੇ ਅਚਾਨਕ ਖੁੱਲ੍ਹਣ ਕਾਰਨ ਹਰਸ਼ ਨੂੰ ਝਟਕਾ ਲੱਗਾ ਅਤੇ ਇਸ ਸਦਮੇ ਦੌਰਾਨ ਉਸ ਨੂੰ ਕਈ ਅੰਦਰੂਨੀ ਸੱਟਾਂ ਲੱਗੀਆਂ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੁਣ ਏਅਰ ਬੈਗ ਖੁੱਲ੍ਹਣ ਕਾਰਨ ਮੌਤ ਦੀ ਇਹ ਘਟਨਾ ਬਹੁਤ ਹੀ ਹੈਰਾਨੀਜਨਕ ਸੀ।

ਕੀ ਬੱਚੇ ਕਾਰ ਦੀ ਅਗਲੀ ਸੀਟ ‘ਤੇ ਸੁਰੱਖਿਅਤ ਨਹੀਂ ਹਨ?

ਇਹ ਹਾਦਸਾ ਨਵੀਂ ਮੁੰਬਈ ਦੇ ਵਾਸ਼ੀ ਇਲਾਕੇ ‘ਚ ਵਾਪਰਿਆ। ਹਰਸ਼ ਦੇ ਪਿਤਾ ਮਾਵਜੀ ਅਰੋਥੀਆ ਦੇ ਮੁਤਾਬਕ ਜਦੋਂ ਉਨ੍ਹਾਂ ਦੀ ਕਾਰ ਦਾ ਏਅਰ ਬੈਗ ਖੁੱਲ੍ਹਿਆ ਤਾਂ ਉਨ੍ਹਾਂ ਦਾ ਬੇਟਾ ਹਰਸ਼ ਉਸ ਦੇ ਨਾਲ ਕਾਰ ਦੀ ਅਗਲੀ ਸੀਟ ‘ਤੇ ਬੈਠਾ ਸੀ। ਮਾਵਜੀ ਨੇ ਦਸਿਆ ਕਿ ਇਹ ਹਾਦਸਾ ਸਾਡੀ ਕਾਰ ਦੇ ਅੱਗੇ ਚਲ ਰਹੀ ਐਸਯੂਵੀ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆ। SUV ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇਸ ਦਾ ਪਿਛਲਾ ਹਿੱਸਾ ਮਾਵਜੀ ਦੀ ਕਾਰ ਦੇ ਬੋਨਟ ‘ਤੇ ਜਾ ਡਿੱਗਿਆ। ਇਸ ਤੋਂ ਬਾਅਦ ਮਾਵਜੀ ਦੀ ਕਾਰ ਦਾ ਏਅਰ ਬੈਗ ਖੁੱਲ੍ਹਿਆ।

ਬੈਗ ਖੁੱਲ੍ਹਦੇ ਹੀ ਹਰਸ਼ ਨੂੰ ਝਟਕਾ ਲੱਗਾ। ਜਦੋਂ ਕਿ ਉਸ ਤੋਂ ਇਲਾਵਾ ਕਾਰ ਵਿਚ ਸਵਾਰ ਬਾਕੀ ਸਾਰੇ ਸੁਰੱਖਿਅਤ ਸਨ। ਹੁਣ ਅਜਿਹੀ ਸਥਿਤੀ ਵਿਚ ਇਹ ਇੱਕ ਵੱਡਾ ਸਵਾਲ ਹੈ ਕਿ ਕੀ ਕਾਰ ਦੀ ਅਗਲੀ ਸੀਟ ‘ਤੇ ਬੱਚਿਆਂ ਨੂੰ ਬਿਠਾਉਣਾ ਸੁਰੱਖਿਅਤ ਹੈ ਜਾਂ ਨਹੀਂ?

ਨਵੀਂ ਮੁੰਬਈ ਦੇ ਵਾਸ਼ੀ ‘ਚ ਏਅਰ ਬੈਗ ਕਾਰਨ ਹਰਸ਼ ਦੀ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਕੇਰਲ ‘ਚ ਮਾਂ ਦੀ ਗੋਦ ‘ਚ ਸਫ਼ਰ ਕਰ ਰਹੀ ਦੋ ਸਾਲ ਦੀ ਬੱਚੀ ਏਅਰਬੈਗ ਨਾਲ ਟਕਰਾ ਗਈ ਸੀ। ਇੱਕ ਹਫ਼ਤਾ ਪਹਿਲਾਂ, ਯੂਕਰੇਨ ਵਿਚ ਇੱਕ ਕਾਰ ਦੀ ਅਗਲੀ ਸੀਟ ’ਤੇ ਸਫ਼ਰ ਕਰ ਰਹੇ ਇੱਕ ਅਤੇ ਦੋ ਸਾਲ ਦੇ ਬੱਚੇ ਦੀ ਏਅਰਬੈਗ ਨਾਲ ਕਾਰਨ ਮੌਤ ਹੋ ਗਈ ਸੀ।

error: Content is protected !!