ਖ਼ੁਸ਼ੀਆਂ ਦੇ ਮਾਹੌਲ ਨੂੰ ਲੱਗੀ ਨਜ਼ਰ, ਪਤੀ ਦੀ ਰਿਟਾਇਰਮੈਂਟ ਪਾਰਟੀ ਚ ਪਤਨੀ ਦੀ ਮੌ+ਤ

ਜ਼ਿੰਦਗੀ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਪਲ ਵਿਚ ਹੀ ਖੁਸ਼ੀਆਂ ਨੂੰ ਮਾਤਮ ਵਿਚ ਬਦਲ ਦਿੰਦੀਆਂ ਹਨ। ਕੋਟਾ ਦੇ ਦਾਦਾਬਰੀ ਇਲਾਕੇ ‘ਚ ਰਹਿਣ ਵਾਲੇ ਦੇਵੇਂਦਰ ਸੰਦਲ ਦੀ ਜ਼ਿੰਦਗੀ ‘ਚ ਵੀ ਅਜਿਹੀ ਹੀ ਘਟਨਾ ਵਾਪਰੀ ਹੈ। ਮੰਗਲਵਾਰ ਦੇਵੇਂਦਰ ਦਾ ਆਖ਼ਰੀ ਕੰਮਕਾਜੀ ਦਿਨ ਸੀ। ਉਨ੍ਹਾਂ ਦੀ ਰਿਟਾਇਰਮੈਂਟ ਪਾਰਟੀ ਵਿਚ ਜੋ ਖੁਸ਼ੀ ਅਤੇ ਸਤਿਕਾਰ ਦਾ ਮਾਹੌਲ ਬਣਿਆ ਹੋਇਆ ਸੀ ਉਹ ਅਚਾਨਕ ਉਦਾਸੀ ਵਿਚ ਬਦਲ ਗਿਆ।

ਸੈਂਟਰਲ ਵੇਅਰਹਾਊਸ ਵਿੱਚ ਬਤੌਰ ਮੈਨੇਜਰ ਕੰਮ ਕਰਨ ਵਾਲੇ ਦੇਵੇਂਦਰ ਸੰਦਲ ਨੇ ਆਪਣੀ ਪਤਨੀ ਦੀ ਖ਼ਰਾਬ ਸਿਹਤ ਦੇ ਮੱਦੇਨਜ਼ਰ ਤਿੰਨ ਸਾਲ ਪਹਿਲਾਂ ਸਵੈ-ਇੱਛੁਕ ਸੇਵਾਮੁਕਤੀ (ਵੀਆਰਐਸ) ਲੈਣ ਦਾ ਫ਼ੈਸਲਾ ਕੀਤਾ ਸੀ। ਉਸ ਨੇ ਇਹ ਫ਼ੈਸਲਾ ਆਪਣੀ ਜ਼ਿੰਦਗੀ ਦਾ ਅਗਲਾ ਅਧਿਆਏ ਸ਼ੁਰੂ ਕਰਨ ਲਈ ਲਿਆ। ਦਫ਼ਤਰ ‘ਚ ਮੰਗਲਵਾਰ ਨੂੰ ਉਨ੍ਹਾਂ ਦਾ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਦੀਪਿਕਾ ਵੀ ਉਨ੍ਹਾਂ ਦੇ ਨਾਲ ਸੀ।

ਸਮਾਗਮ ਵਿਚ ਸਭ ਕੁਝ ਆਮ ਅਤੇ ਉਤਸ਼ਾਹ ਨਾਲ ਚਲ ਰਿਹਾ ਸੀ। ਦੀਪਿਕਾ ਹਰ ਕਿਸੇ ਨੂੰ ਮੁਸਕਰਾਉਂਦੇ ਹੋਏ ਮਿਲ ਰਹੀ ਸੀ। ਜਿਵੇਂ ਹੀ ਦੇਵੇਂਦਰ ਅਤੇ ਦੀਪਿਕਾ ਨੇ ਇਕ-ਦੂਜੇ ਨੂੰ ਹਾਰ ਪਹਿਨਾਇਆ ਤਾਂ ਦੀਪਿਕਾ ਅਚਾਨਕ ਕੁਰਸੀ ਤੋਂ ਡਿੱਗ ਗਈ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਜਗਾਉਣ ਅਤੇ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਵਿਗੜਦੀ ਰਹੀ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਦੀਪਿਕਾ ਪਿਛਲੇ ਕਈ ਸਾਲਾਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਉਸ ਦੀ ਸਿਹਤ ਅਕਸਰ ਖ਼ਰਾਬ ਰਹਿੰਦੀ ਸੀ ਅਤੇ ਇਹੀ ਕਾਰਨ ਸੀ ਕਿ ਦੇਵੇਂਦਰ ਨੇ ਜਲਦੀ ਰਿਟਾਇਰਮੈਂਟ ਲੈ ਕੇ ਉਸ ਨਾਲ ਜ਼ਿਆਦਾ ਸਮਾਂ ਬਿਤਾਉਣ ਦਾ ਫ਼ੈਸਲਾ ਕੀਤਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਮਾਤਮ ਫ਼ੈਲ ਗਿਆ।

ਘਰ ‘ਚ ਦੇਵੇਂਦਰ ਦੇ ਸਵਾਗਤ ਲਈ ਫੁੱਲਾਂ ਅਤੇ ਹਾਰਾਂ ਨਾਲ ਤਿਆਰ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਇਸ ਹਾਦਸੇ ਨਾਲ ਸਦਮੇ ‘ਚ ਹਨ। ਜਿਸ ਘਰ ਵਿਚ ਜਸ਼ਨ ਮਨਾਉਣ ਦੀਆਂ ਤਿਆਰੀਆਂ ਚਲ ਰਹੀਆਂ ਸਨ, ਉਥੇ ਹੀ ਅਚਾਨਕ ਮਾਤਮ ਛਾ ਗਿਆ। ਰਿਸ਼ਤੇਦਾਰਾਂ ਨੇ ਦਸਿਆ ਕਿ ਦੀਪਿਕਾ ਧਾਰਮਕ ਸੁਭਾਅ ਦੀ ਔਰਤ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਚੈਰਿਟੀ ਦਾ ਕੰਮ ਕੀਤੇ ਸਨ।

error: Content is protected !!