ਮ੍ਰਿਤਕ ਹਲਕਾ ਖੇਮਕਰਨ ਦੇ ਪਿੰਡ ਭਗਵਾਨਪੁਰਾ ਦੇ ਰਹਿਣ ਵਾਲੇ ਸਨ। ਹਾਦਸੇ ਚ 10 ਤੋਂ ਵੱਧ ਸ਼ਰਧਾਲੂ ਜਖਮੀ ਹੋਏ। ਹਾਦਸਾ ਖੰਨਾ ਦੇ ਪਿੰਡ ਭਾਦਲਾ ਨੇੜੇ ਵਾਪਰਿਆ। ਮੰਡੀ ਗੋਬਿੰਦਗੜ੍ਹ ਥਾਣਾ ਪੁਲਸ ਜਾਂਚ ਕਰ ਰਹੀ ਹੈ। ਦੂਜੇ ਹਾਦਸੇ ਵਿੱਚ ਬੀਤੀ ਰਾਤ ਸ਼ਾਹਕੋਟ ਤੋਂ ਸ਼੍ਰੀ ਫ਼ਤਿਹਗੜ੍ਹ ਸਾਹਿਬ ਜੋੜ ਮੇਲ ਨੂੰ ਜਾ ਰਹੀ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਖੰਨਾ ਬੱਸ ਸਟੈਂਡ ਦੇ ਅੱਗੇ ਪੁਲ ‘ਤੇ ਸੰਤੁਲਨ ਵਿਗੜਨ ਕਾਰਨ ਪਲਟ ਗਈ।
ਸੰਤੁਲਨ ਗੁਆਉਣ ਤੋਂ ਬਾਅਦ ਟਰੈਕਟਰ ਸੜਕ ‘ਤੇ ਪਲਟ ਗਿਆ ਅਤੇ ਸਾਈਡ ‘ਤੇ ਲੱਗੀ ਲੋਹੇ ਦੀ ਗਰਿੱਲ ਨਾਲ ਟਕਰਾ ਗਿਆ। ਟਰੈਕਟਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਵਿਚਕਾਰੋਂ ਟੁੱਟ ਗਿਆ।
ਇਸ ਟਰੈਕਟਰ ਅਤੇ ਟਰਾਲੀ ‘ਤੇ 25 ਤੋਂ 30 ਦੇ ਕਰੀਬ ਸ਼ਰਧਾਲੂ ਸਵਾਰ ਸਨ, ਜਿਨ੍ਹਾਂ ‘ਚੋਂ ਇਕ ਜ਼ਖਮੀ ਹੋ ਗਿਆ, ਜਦਕਿ ਬਾਕੀ ਬਚ ਗਏ। ਹਾਦਸੇ ਤੋਂ ਬਾਅਦ ਜੀਟੀ ਰੋਡ ’ਤੇ ਫਲਾਈਓਵਰ ’ਤੇ ਜਾਮ ਲੱਗ ਗਿਆ।
ਕਾਫੀ ਮੁਸ਼ੱਕਤ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।