ਇਕ ਲੱਖ ‘ਚ ਹੋਇਆ ਸੀ ਨਾਬਾਲਗ ਧੀ ਦੀ ਇੱਜ਼ਤ ਦਾ ਸੌਦਾ,  ਪਿਤਾ ਸਮੇਤ ਜਬਰ-ਜਨਾਹ ਕਰਨਾ ਵਾਲਾ ਦੋਸ਼ੀ ਵੀ ਗ੍ਰਿਫ਼ਤਾਰ

ਇਕ ਲੱਖ ਰੁਪਏ ’ਚ ਆਪਣੀ ਨਾਬਾਲਗ ਧੀ ਦੀ ਇੱਜ਼ਤ ਦਾ ਸੌਦਾ ਕਰਨ ਵਾਲੇ ਨੌਜਵਾਨ ਤੇ ਉਸ ਦੇ ਕਥਿਤ ਭਣਵੱਈਏ ਕਟਿਹਾਰ ਦੇ ਦੇਹਰੀਆ ਨਿਵਾਸੀ ਸੰਤੋਸ਼ ਯਾਦਵ ਨੂੰ ਪੁਲਿਸ ਨੇ ਜੇਲ੍ਹ ਭਜ ਦਿੱਤਾ ਹੈ। ਸਦਰ ਹਸਪਤਾਲ ਵਿਚ ਨਾਬਾਲਗ ਦਾ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਸਵੈਬ ਨੂੰ ਜਾਂਚ ਲਈ ਦੁਮਕਾ ਭੇਜਿਆ ਗਿਆ। ਉਥੋਂ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ।

ਨਾਬਾਲਗ ਦਾ ਪਿਤਾ 17 ਦਸੰਬਰ ਨੂੰ ਸੰਤੋਸ਼ ਯਾਦਵ ਨੂੰ ਘਰ ਕਿਰਾਏ ’ਤੇ ਦਿਵਾਉਣ ਲਈ ਇੱਥੇ ਲੈ ਕੇ ਆਇਆ ਸੀ। ਗੱਲਬਾਤ ਤੋਂ ਬਾਅਦ ਸੰਤੋਸ਼ ਯਾਦਵ ਨੇ 1500 ਰੁਪਏ ਦਿੱਤੇ ਤੇ ਆਧਾਰ ਕਾਰਡ ਦੇ ਕੇ ਚਲਾ ਗਿਆ। ਬਕਾਇਆ ਪੈਸੇ ਬਾਅਦ ਵਿਚ ਅਦਾ ਕਰਨ ਲਈ ਕਿਹਾ। 19 ਦਸੰਬਰ ਨੂੰ ਸੰਤੋਸ਼ ਦੋ-ਤਿੰਨ ਕੰਬਲ ਲੈ ਕੇ ਉਸ ਕਮਰੇ ਵਿਚ ਪਹੁੰਚ ਗਿਆ। ਉਸੇ ਦਿਨ ਨਾਬਾਲਗ ਦਾ ਪਿਤਾ ਆਪਣੀਆਂ ਦੋ ਬੇਟੀਆਂ ਨਾਲ ਉੱਥੇ ਪਹੁੰਚ ਗਿਆ।

ਉਹ ਕਮਰੇ ਵਿਚ ਪਹਿਲਾਂ ਤੋਂ ਮੌਜੂਦ ਸੰਤੋਸ਼ ਯਾਦਵ ਨਾਲ ਕੁਝ ਦੇਰ ਬੈਠ ਕੇ ਗੱਲਾਂ ਕਰਦਾ ਰਿਹਾ ਤੇ ਆਪਣੀ ਵੱਡੀ ਧੀ ਨੂੰ ਛੱਡ ਕੇ ਛੋਟੀ ਧੀ ਨਾਲ ਬਾਜ਼ਾਰ ਚਲਾ ਗਿਆ। ਸੰਤੋਸ਼ ਨੇ ਨਾਬਾਲਗ ਨਾਲ ਜਬਰ-ਜਨਾਹ ਕੀਤਾ ਤੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ।ਮਾਮਲਾ ਸੋਮਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਨਾਬਾਲਗ ਨੇ ਇਸ ਦੀ ਜਾਣਕਾਰੀ ਆਸ-ਪਾਸ ਦੇ ਲੋਕਾਂ ਨੂੰ ਦਿੱਤੀ। ਸਦਰ ਦੇ ਐੱਸਡੀਪੀਓ ਕਿਸ਼ੋਰ ਟਿਰਕੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਦੇ ਇੰਚਾਰਜ ਨੂੰ ਤੁਰੰਤ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰਨ ਲਈ ਕਿਹਾ ਗਿਆ।

ਥਾਣਾ ਸਦਰ ਦੇ ਇੰਚਾਰਜ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪਿਤਾ ਅਤੇ ਸੰਤੋਸ਼ ਯਾਦਵ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਪੁਲਿਸ ਹਰ ਪੁਆਇੰਟ ‘ਤੇ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਸੰਤੋਸ਼ ਯਾਦਵ ਖਿਲਾਫ ਧੋਖਾਧੜੀ ਦੇ ਕਈ ਹੋਰ ਮਾਮਲੇ ਦਰਜ ਹਨ। ਪੁਲਿਸ ਉਸ ਦੇ ਵੇਰਵੇ ਇਕੱਠੇ ਕਰ ਰਹੀ ਹੈ। ਨਾਬਾਲਗ ਦਾ ਪਿਤਾ ਕੁਝ ਨਹੀਂ ਕਰਦਾ। ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਖਾਣਾ ਬਣਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ। ਨਾਬਾਲਗ ਦਾ ਪਿਤਾ ਪਿਛਲੇ ਇਕ ਮਹੀਨੇ ਤੋਂ ਸੰਤੋਸ਼ ਯਾਦਵ ਨਾਲ ਘੁੰਮ ਰਿਹਾ ਸੀ।

error: Content is protected !!