ਪਤੀ ਨੂੰ ਛੱਡ ਪ੍ਰੇਮੀ ਨਾਲ ਲਿਵ ਇਨ ਰਿਲੇਸ਼ਨ ‘ਚ ਰਹਿ ਰਹੀ ਔਰਤ ਨੇ ਮੰਗੀ ਸੁਰੱਖਿਆ, ਕੋਰਟ ਨੇ ਕੀਤਾ ਇਹ ਐਲਾਨ 

ਪਤੀ ਨੂੰ ਛੱਡ ਪ੍ਰੇਮੀ ਨਾਲ ਲਿਵ ਇਨ ਰਿਲੇਸ਼ਨ ‘ਚ ਰਹਿ ਰਹੀ ਔਰਤ ਨੇ ਮੰਗੀ ਸੁਰੱਖਿਆ, ਕੋਰਟ ਨੇ ਕੀਤਾ ਇਹ ਐਲਾਨ

ਚੰਡੀਗੜ੍ਹ (ਵੀਓਪੀ ਬਿਊਰੋ) – ਆਪਣੇ ਪਤੀ ਤੋ ਵੱਖ ਪ੍ਰੇਮ ਨਾਲ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿ ਰਹੀ ਔਰਤ ਅਤੇ ਉਸਦੇ ਪ੍ਰੇਮੀ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਸਰੁੱਖਿਆ ਦੇਣ ਦੇ ਹੁਕਮ ਦਿੱਤੇ ਹਨ। ਹਾਲਾਂਕਿ ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਹੁਕਮਾਂ ਨੂੰ ਦੋਵੇਂ ਢਾਲ ਦੀ ਤਰ੍ਹਾਂ ਇਸਤੇਮਾਲ ਨਹੀਂ ਕਰ ਸਕਦੇ। ਜੇ ਦੋਵਾਂ ਦੇ ਇਸ ਰਿਸ਼ਤੇ ਖ਼ਿਲਾਫ਼ ਕੋਈ ਵੀ ਕਰਵਾਈ ਚੱਲ ਰਹੀ ਹੈ ਤਾਂ ਉਹ ਜਾਰੀ ਰਹੇਗੀ।

ਜਸਟਿਸ ਮੀਨਾਕਸ਼ੀ ਆਈ ਮੇਹਤਾਨੇ ਇਸ ਪ੍ਰੇਮੀ ਜੋੜੇ ਦੀ ਪਟੀਸ਼ਨ ਨੂੰ ਸਮੇਟਦਿਆਂ ਇਹ ਹੁਕਮ ਦਿੱਤੇ ਹਨ। ਪ੍ਰੇਮੀ ਜੋੜੇ ਨੇ ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ’ਚ ਔਰਤ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਹ ਵਿਆਹੀ ਹੋਈ ਹੈ ਤੇ ਹੁਣ ਆਪਣੀ ਮਰਜ਼ੀ ਨਾਲ ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਲਿਵ-ਇਨ-ਰਿਲੇਸ਼ਨ ’ਚ ਰਹਿ ਰਹੀ ਹੈ।

ਔਰਤ ਨੇ ਆਪਣੇ ਪਤੀ, ਸੱਸ ਤੇ ਹੋਰ ਰਿਸ਼ਤੇਦਾਰਾਂ ਤੋਂ ਜਾਨ ਦਾ ਖ਼ਤਰਾ ਦੱਸਦੇ ਹੋਏ ਹਾਈ ਕੋਰਟ ’ਚ ਸੁਰੱਖਿਆ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ। ਦੋਵਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਪਹਿਲਾਂ ਫਾਜ਼ਿਲਕਾ ਦੇ ਐੱਸਐੱਸਪੀ ਨੂੰ ਨੁਮਾਇੰਦਗੀ ਦਿੰਦੇ ਹੋਏ ਸੁਰੱਖਿਆ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਹੁਣ ਦੋਵਾਂ ਨੇ ਹੋਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ।

error: Content is protected !!