ਦਿਲਜੀਤ ਦੋਸਾਂਝ ਦੀ PM ਨਰੇਂਦਰ ਮੋਦੀ ਨਾਲ ਮੁਲਾਕਾਤ, ਦਿਲਜੀਤ ਦੇ ਗੀਤ ‘ਤੇ PM ਨੇ ਵਜਾਈ ਥਾਪ

ਦਿਲਜੀਤ ਦੋਸਾਂਝ ਦੀ PM ਨਰੇਂਦਰ ਮੋਦੀ ਨਾਲ ਮੁਲਾਕਾਤ, ਦਿਲਜੀਤ ਦੇ ਗੀਤ ‘ਤੇ PM ਨੇ ਵਜਾਈ ਥਾਪ

Diljiit, pm modi, punjabi
ਦਿੱਲੀ (ਵੀਓਪੀ ਬਿਊਰੋ) ਪੰਜਾਬ ਹੀ ਨਹੀਂ ਦੇਸ਼ ਦੁਨੀਆ ਤੱਕ ਆਪਣੀ ਧਾਕ ਜਮਾਉਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਨਾਂ ਇੱਕ ਹੋਰ ਉਪਲਬਧੀ ਦਰਜ ਹੋ ਗਈ ਹੈ। ਇਹ ਉਪਲਬਧ ਉਸ ਸਮੇਂ ਦਰਜ ਹੋਈ ਜਦੋਂ ਦਿਲਜੀਤ ਦੋਸਾਂਝ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ, ਇਸ ਮੁਲਾਕਾਤ ਦੌਰਾਨ ਨਰਿੰਦਰ ਮੋਦੀ ਨੇ ਦਿਲਜੀਤ ਨੂੰ ਖੁੱਲੇ ਦਿਲ ਨਾਲ ਸਵਾਗਤ ਕੀਤਾ। ਇਸ ਦੌਰਾਨ ਦਲਜੀਤ ਨੇ ਵੀ ਖੁੱਲੇ ਮਨ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ।

 

ਇਸ ਦੌਰਾਨ ਇੱਕ ਹਿੱਸਾ ਮੁਲਾਕਾਤ ਦਾ ਇਹ ਵੀ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈ, ਜਿਸ ਦੌਰਾਨ ਦਿਲਜੀਤ ਦੋਸਾਂਝ ਜਦੋਂ ਬਾਬਾ ਨਾਨਕ ਦਾ ਗੀਤ ਗਾ ਰਿਹਾ ਸੀ ਤਾਂ ਉਸ ਗੀਤ ਦੀ ਤਰਜ ਉੱਤੇ ਪੀਐਮ ਨਰਿੰਦਰ ਮੋਦੀ ਕੋਲ ਪਏ ਮੇਜ ‘ਤੇ ਢੋਲਕੀ ਵਜਾ ਰਹੇ ਸਨ, ਇਹ ਦ੍ਰਿਸ਼ ਦੇਖ ਕੇ ਹਰ ਪੰਜਾਬੀ ਦੇਸ਼ਵਾਸੀ ਖੁਸ਼ ਹੋ ਗਿਆ।

ਇਸ ਮੁਲਾਕਾਤ ਦੌਰਾਨ ਦਿਲਜੀਤ ਦੋਸਾਂਝ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਅਗਵਾਈ ਵਿੱਚ ਭਾਰਤ ਅੱਗੇ ਵੱਧ ਰਿਹਾ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿਲਜੀਤ ਦੋਸਾਂਝ ਦੀ ਦਿਲ ਖੋਲ ਕੇ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਜਦੋਂ ਕੋਈ ਭਾਰਤ ਦੇਸ਼ ਦਾ ਸ਼ਖਸ ਦੁਨੀਆ ‘ਤੇ ਆਪਣਾ ਨਾ ਚਮਕਾਉਂਦਾ ਹੈ ਤਾਂ ਹਰ ਇੱਕ ਦਾ ਸਿਰ ਮਾਣ ਦੇ ਨਾਲ ਉੱਚਾ ਹੋ ਜਾਂਦਾ ਹੈ, ਇਸ ਮੁਲਾਕਾਤ ਤੋਂ ਬਾਅਦ ਦਿਲਜੀਤ ਦੋਸਾਂਝ ਅਤੇ ਦੇਸ਼ਵਾਸੀ ਕਾਫੀ ਖੁਸ਼ ਨਜ਼ਰ ਆ ਰਹੇ ਹਨ।


ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਲੁਧਿਆਣਾ ਵਿੱਚ ਦਿਲਜੀਤ ਦੋਸਾਂਝ ਨੇ ਆਪਣਾ ਆਖਰੀ ਗ੍ਰੈਂਡ ਫਨਾਲੇ ਦਿਲ-ਲੂਮੀਨਾਟੀ ਸ਼ੋਅ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਦਾ ਪੰਜਾਬ ਵਿੱਚ ਖਾਸ ਕਰਕੇ ਇੰਡੀਆ ਟੂਰ ਖਤਮ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇੰਡੀਆ ਦੇ ਆਲ ਓਵਰ ਟੂਰ ਦੌਰਾਨ ਦਿਲਜੀਤ ਦੋਸਾਂਝ ਦੀਆਂ ਕਰੀਬ-ਕਰੀਬ 3 ਲੱਖ 30 ਹਜ਼ਾਰ ਟਿਕਟਾਂ ਵਿਕੀਆਂ ਹਨ, ਇਸ ਦੇ ਨਾਲ ਹੀ ਉਹ ਸਭ ਤੋਂ ਜਿਆਦਾ ਟਿਕਟਾਂ ਵੇਚ ਕੇ ਪਰਫੋਰਮ ਕਰਨ ਵਾਲਾ ਭਾਰਤ ਦਾ ਪਹਿਲਾ ਆਰਟਿਸਟ ਬਣ ਗਿਆ ਹੈ।

error: Content is protected !!