PM ਮੋਦੀ ਚੜ੍ਹਾਉਣਗੇ ਦਰਗਾਹ ‘ਤੇ ਚਾਦਰ, ਹਿੰਦੂ ਸੈਨਾ ਨੇ ਕੀਤਾ ਵਿਰੋਧ
ਨਵੀਂ ਦਿੱਲੀ (ਵੀਓਪੀ ਬਿਊਰੋ) Pm modi, ajmer sharif, hindu ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੀਂ ਵਾਰ ਅਜਮੇਰ ਸ਼ਰੀਫ ਦਰਗਾਹ ‘ਤੇ ਚਾਦਰ ਚੜ੍ਹਾਉਣਗੇ। ਕੇਂਦਰੀ ਮੰਤਰੀ ਕਿਰਨ ਰਿਜਿਜੂ 4 ਜਨਵਰੀ ਨੂੰ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ‘ਤੇ ਚਾਦਰ ਚੜ੍ਹਾਉਣਗੇ। ਇਸ ਦੌਰਾਨ ਹਿੰਦੂ ਸੈਨਾ ਨੇ ਪ੍ਰਧਾਨ ਮੰਤਰੀ ਦੀ ਤਰਫ਼ੋਂ ਅਜਮੇਰ ਸ਼ਰੀਫ਼ ਵਿੱਚ ਚਾਦਰ ਚੜ੍ਹਾਉਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਦਰਗਾਹ ਅਸਲ ਵਿੱਚ ਸੰਕਟ ਮੋਚਨ ਮਹਾਦੇਵ ਮੰਦਰ ਹੈ। ਸੰਸਥਾ ਦੇ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਰਗਾਹ ‘ਚ ਪ੍ਰਧਾਨ ਮੰਤਰੀ ਦੀ ਤਰਫ਼ੋਂ ਚਾਦਰ ਚੜ੍ਹਾਉਣ ਦੇ ਪ੍ਰੋਗਰਾਮ ਨੂੰ ਉਦੋਂ ਤੱਕ ਮੁਲਤਵੀ ਕੀਤਾ ਜਾਵੇ, ਜਦੋਂ ਤੱਕ ਦਰਗਾਹ-ਮੰਦਿਰ ਦਾ ਮਾਮਲਾ ਅਦਾਲਤ ‘ਚ ਚੱਲ ਰਿਹਾ ਹੈ।