ਦੋਸਤਾਂ ਤੋਂ ਜਬਰ-ਜਨਾਹ ਕਰਵਾਉਂਦਾ ਹੈ ਪਤੀ, ਵੀਡੀਓ ਕਾਲ ‘ਤੇ ਦੇਖਦਾ ਹੈ Live…; ਔਰਤ ਦੀਆਂ ਗੱਲਾਂ ਸੁਣ ਕੇ ਪੁਲਿਸ ਦੇ ਉੱਡੇ ਹੋਸ਼

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ’ਚ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਨੇ ਆਪਣੇ ਪਤੀ ‘ਤੇ ਤਲਾਕ ਦੇਣ ਦੀ ਧਮਕੀ ਦੇ ਕੇ ਦੋਸਤਾਂ ਤੋਂ ਜਿਨਸੀ ਸ਼ੋਸ਼ਣ ਕਰਵਾ ਕੇ ਅਸ਼ਲੀਲ ਵੀਡੀਓ ਬਣਾਉਣ ਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਨੂੰ ਕੀਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ।ਕੋਤਵਾਲੀ ਦੇਹਾਤ ਇਲਾਕੇ ਦੀ ਰਹਿਣ ਵਾਲੀ ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਗੁਲਾਵਠੀ ਇਲਾਕੇ ਦੇ ਇਕ ਨੌਜਵਾਨ ਨਾਲ ਹੋਇਆ ਸੀ।

ਵਿਆਹੁਤਾ ਔਰਤ ਦੇ ਚਾਰ ਬੱਚੇ ਹਨ। ਪਤੀ ਤਿੰਨ ਮਹੀਨੇ ਪਹਿਲਾਂ ਵਿਦੇਸ਼ ਤੋਂ ਵਾਪਸ ਆਇਆ ਸੀ। ਦੋਸ਼ ਹੈ ਕਿ ਪਤੀ ਵੱਲੋਂ ਤਲਾਕ ਦੇਣ ਦੀ ਧਮਕੀ ਦੇਣ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਨੂੰ ਆਪਣੀ ਪਤਨੀ ਦਾ ਜਿਨਸੀ ਸ਼ੋਸ਼ਣ ਕਰਨ ਲਈ ਮਜਬੂਰ ਕੀਤਾ। ਤਲਾਕ ਤੋਂ ਬਚਣ ਲਈ ਉਹ ਆਪਣੇ ਪਤੀ ਦੀ ਗੱਲ ਮੰਨਣ ਨੂੰ ਮਜਬੂਰ ਹੋ ਗਈ।

ਦੋਸਤਾਂ ਤੋਂ ਕਰਵਾਉਂਦਾ ਸੀ ਜਿਨਸੀ ਸ਼ੋਸ਼ਣ

ਪੀੜਤਾ ਦਾ ਦੋਸ਼ ਹੈ ਕਿ ਉਸ ਦਾ ਪਤੀ ਉਸਨੂੰ ਆਪਣੇ ਦੋਸਤਾਂ ਕੋਲੋਂ ਜਿਨਸੀ ਸ਼ੋਸ਼ਣ ਲਈ ਮਜਬੂਰ ਕਰਦਾ ਸੀ। ਇੰਨਾ ਹੀ ਨਹੀਂ ਉਹ ਉਸ ਦੀਆਂ ਵੀਡੀਓ ਵੀ ਬਣਾਉਂਦਾ ਸੀ। ਇਕ-ਇਕ ਕਰਕੇ, ਦੋ ਦੋਸਤ ਤਿੰਨ ਸਾਲਾਂ ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ।

ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਪਤੀ ਵਿਦੇਸ਼ ਸੀ, ਤਾਂ ਉਹ ਵ੍ਹਟਸਐਪ ਕਾਲਾਂ ਰਾਹੀਂ ਉਸ ‘ਤੇ ਦਬਾਅ ਬਣਾਉਂਦਾ ਸੀ ਤੇ ਧਮਕੀ ਦਿੰਦਾ ਸੀ ਕਿ ਜੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਉਸ ਨੂੰ ਤਲਾਕ ਦੇ ਦੇਵੇਗਾ।

ਪੁਲਿਸ ਨੂੰ ਲਗਾਈ ਇਨਸਾਫ਼ ਦੀ ਗੁਹਾਰ

ਪੀੜਤਾ ਨੇ ਐੱਸਐੱਸਪੀ ਨੂੰ ਮਿਲ ਕੇ ਆਪਣੇ ਪਤੀ ਤੇ ਦੋ ਦੋਸਤਾਂ ਵਿਰੁੱਧ ਸ਼ਿਕਾਇਤ ਪੱਤਰ ਸੌਂਪਿਆ ਤੇ ਕਾਰਵਾਈ ਦੀ ਮੰਗ ਕੀਤੀ। ਪੁਲਿਸ ਇੰਸਪੈਕਟਰ ਸੁਨੀਤਾ ਮਲਿਕ ਦਾ ਕਹਿਣਾ ਹੈ ਕਿ ਪੀੜਤਾ ਉਸ ਨੂੰ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!