ਮੱਥੇ ‘ਤੇ ਸੱਟ, ਖੂਨ ਨਾਲ ਲੱਥਪੱਥ… Diljit Dosanjh ਦੀ ਫੋਟੋ ਦੇਖ ਫੈਨਜ਼ ਦੇ ਉੱਡੇ ਹੋਸ਼

ਹੁਣ ਦਿਲਜੀਤ ਨੇ ਆਪਣੀ ਨਵੀਂ ਮਸ਼ਹੂਰ ਫਿਲਮ ‘ਪੰਜਾਬ-95’ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇਹ ਫਿਲਮ ਫਰਵਰੀ 2025 ‘ਚ ਰਿਲੀਜ਼ ਹੋਵੇਗੀ। ਇਸ ਗੱਲ ਦੀ ਜਾਣਕਾਰੀ ਖੁਦ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ।

ਹਾਲਾਂਕਿ ਇਹ ਫਿਲਮ ਫਰਵਰੀ ‘ਚ ਕਿਸ ਦਿਨ ਰਿਲੀਜ਼ ਹੋਵੇਗੀ, ਇਸ ਬਾਰੇ ਅਜੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।ਤਿੰਨਾਂ ਵਿੱਚੋਂ ਪਹਿਲੀ ਤਸਵੀਰ ਵਿੱਚ ਦਿਲਜੀਤ ਨੂੰ ਫਰਸ਼ ‘ਤੇ ਬੈਠੇ ਦੇਖਿਆ ਜਾ ਸਕਦਾ ਹੈ।

ਉਨ੍ਹਾਂ ਨੇ ਕੁੜਤਾ, ਪਜਾਮਾ ਅਤੇ ਪੱਗ ਪਾਈ ਹੋਈ ਹੈ, ਖੂਨ ਨਾਲ ਲੱਥਪੱਥ ਅਤੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਹਨ। ਦੂਜੀ ਫੋਟੋ ਵਿੱਚ ਅਦਾਕਾਰ ਦੇ ਚਿਹਰੇ ਦੀ ਹਾਲਤ ਖ਼ਰਾਬ ਨਜ਼ਰ ਆ ਰਹੀ ਹੈ, ਜੋ ਫ਼ਿਲਮ ਦੀ ਦਰਦਨਾਕ ਕਹਾਣੀ ਬਿਆਨ ਕਰਦੀ ਹੈ। ਤੀਜੀ ਤਸਵੀਰ ਵਿੱਚ ਅਦਾਕਾਰ ਦੋ ਬੱਚਿਆਂ ਨਾਲ ਨਜ਼ਰ ਆ ਰਹੇ ਹਨ।

ਦਿਲਜੀਤ ਦੋਸਾਂਝ ਇਸ ਫਿਲਮ ‘ਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਅਹਿਮ ਭੂਮਿਕਾਵਾਂ ‘ਚੋਂ ਇਕ ਮੰਨੀ ਜਾਂਦੀ ਹੈ।

ਦਿਲਜੀਤ ਨੇ ਹਾਲ ਹੀ ‘ਚ ਫਿਲਮ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਸ ਦੇ ਨਾਲ ਉਸ ਨੇ ਲਿਖਿਆ- ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ।ਦਲਜੀਤ ਦੇ ਇਸ ਲੁੱਕ ਨੂੰ ਦੇਖਕੇ ਓਹਨਾ ਦੇ ਫੈਨਸ ਵਿਚ ਬਹੁਤ ਜਿਆਦਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਹਰ ਤਰ੍ਹਾਂ ਦੇ ਫੈਨ ਓਹਨਾ ਦੇ ਇਸ ਲੁੱਕ ਦੀ ਖੂਬ ਤਾਰੀਫ ਕਰ ਰਹੇ ਨੇ।ਅਤੇ ਬੇਸਬਰੀ ਨਾਲ ਦਲਜੀਤ ਦੀ ਨਵੀਂ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਨੇ

error: Content is protected !!