ਉਥੇ ਹੀ ਪਿਤਾ ਨੇ ਸਮੁੰਦਰੀ ਫ਼ੌਜ ’ਚ ਤਾਇਨਾਤ ਇਕ ਨੌਜਵਾਨ ਨਾਲ ਉਸ ਦਾ ਰਿਸ਼ਤਾ ਤੈਅ ਕੀਤਾ ਸੀ। ਚਾਰ ਦਿਨਾਂ ਬਾਅਦ ਉਸ ਦਾ ਵਿਆਹ ਹੋਣਾ ਸੀ।
ਉਥੇ ਹੀ ਲੜਕੀ ਨਾਲ ਝਗੜੇ ਦੇ ਚਲਦੇ ਪੁਲਿਸ ਨੇ ਉਸ ਦੀ ਕੌਂਸਲਿੰਗ ਵੀ ਕੀਤੀ ਸੀ। ਨਾ ਮੰਨਣ ’ਤੇ ਗੁੱਸੇ ਵਿਚ ਪਿਤਾ ਮਹੇਸ਼ ਗੁਰਜਰ ਜੋ ਕਿ ਹਾਈਵੇ ’ਤੇ ਢਾਬਾ ਚਲਾਉਂਦਾ ਹੈ,
ਨੇ ਬੀਤੀ ਰਾਤ ਅਪਣੇ ਚਚੇਰੇ ਭਰਾ ਨਾਲ ਮਿਲ ਕੇ ਤਨੂ ਦੇ ਚਾਰ ਗੋਲੀਆਂ ਮਾਰ ਦਿਤੀਆਂ, ਜਿਸ ਕਾਰਨ ਤਨੂ ਦੀ ਮੌਤ ਹੋ ਗਈ। ਬਾਅਦ ’ਚ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਿਤਾ ਮਹੇਸ਼ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਦੌਰਾਨ ਉਸ ਦਾ ਚਚੇਰਾ ਭਰਾ ਰਾਹੁਲ ਅਜੇ ਫ਼ਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।