ਫਾਜ਼ਿਲਕਾ ਦੇ ਸੂਬੇਦਾਰ ਦੀ ਡਿਊਟੀ ਦੌਰਾਨ ਮੌਤ, 26 ਜਨਵਰੀ ਨੂੰ ਮਿਲਣੀ ਸੀ ਵਿਭਾਗੀ ਤਰੱਕੀ
ਵੀਓਪੀ ਬਿਊਰੋ-Punjab, fazilka, subedar death ਫਾਜ਼ਿਲਕਾ ਵਿੱਚ ਪੈਂਦੇ ਪਿੰਡ ਬੰਨਾਵਾਲਾ ਦੇ ਰਹਿਣ ਵਾਲੇ ਅਤੇ ਭਾਰਤੀ ਫੌਜ ਵਿਚ ਡਿਊਟੀ ਨਿਭਾ ਰਹੇ ਸੂਬੇਦਾਰ ਬਲਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਨੂੰ ਆਰਮੀ ਵਲੋਂ ਉਨ੍ਹਾਂ ਦੇ ਪਿੰਡ ਲਿਆਦਾ ਗਿਆ ਹੈ ਅਤੇ ਸੈਨਿਕ ਰਸਮਾਂ ਦੇ ਨਾਲ ਉਹਨਾਂ ਦੇ ਪਿੰਡ ਬੰਨਾਵਾਲਾ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ।