ਜਲੰਧਰ ‘ਚ ਇਕ ਕਲਯੁਗੀ ਪਿਤਾ ਨੇ ਆਪਣੀ ਸਕੀ ਧੀ ਨਾਲ ਕਰੀਬ ਡੇਢ ਸਾਲ ਤੱਕ ਕੁੱਟਮਾਰ ਕਰਨ ਤੋਂ ਬਾਅਦ ਸਰੀਰਕ ਸਬੰਧ ਬਣਾਏ। ਇਸ ਬਾਰੇ ਜਦੋਂ ਮਾਂ ਨੂੰ ਪਤਾ ਲੱਗਾ ਤਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। 16 ਸਾਲਾ ਨਾਬਾਲਗ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਪਿਤਾ ਦੇ ਖਿਲਾਫ਼ ਪੋਕਸੋ ਐਕਟ ਦੀ ਧਾਰਾ 64, 351 ਅਤੇ 51 ਅਤੇ ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਦੋਸ਼ੀ ਪਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਐਫ਼ਆਈਆਰ ਜਲੰਧਰ ਕਮਿਸ਼ਨਰੇਟ ਦੇ ਬਸਤੀ ਬਾਵਾ ਖੇਲ ਥਾਣੇ ਵਿੱਚ ਦਰਜ ਕੀਤੀ ਗਈ ਹੈ। ਇਸ ਦੌਰਾਨ ਲੜਕੀ ਦਾ ਸਿਵਲ ਹਸਪਤਾਲ ਜਲੰਧਰ ਤੋਂ ਮੈਡੀਕਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਮਹਿਲਾ ਸਬ-ਇੰਸਪੈਕਟਰ ਮਨਜੀਤ ਕੌਰ ਕਰ ਰਹੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਜਲੰਧਰ ਦੇ ਰਾਜ ਨਗਰ ਇਲਾਕੇ ‘ਚ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ। ਨਾਬਾਲਗ ਲੜਕੀ ਆਪਣੀ ਮਾਂ ਨਾਲ ਇਕ ਫੈਕਟਰੀ ਵਿਚ ਕੰਮ ਕਰਦੀ ਸੀ ਅਤੇ ਉਸ ਦਾ ਪਿਤਾ ਈ-ਰਿਕਸ਼ਾ ਚਲਾਉਂਦਾ ਸੀ।
14 ਜਨਵਰੀ ਨੂੰ ਉਸ ਦੀ ਮਾਂ ਰੋਜ਼ਾਨਾ ਵਾਂਗ ਸਵੇਰੇ ਸਾਢੇ ਅੱਠ ਵਜੇ ਕੰਮ ’ਤੇ ਗਈ ਸੀ। ਜਦੋਂ ਉਹ ਸ਼ਾਮ ਕਰੀਬ 5:30 ਵਜੇ ਘਰ ਪਰਤੀ। ਤਾਂ ਬੇਟੀ ਬੀਮਾਰ ਸੀ। ਜਦੋਂ ਮਾਂ ਨੇ ਆਪਣੀ ਧੀ ਦਾ ਹਾਲ-ਚਾਲ ਪੁੱਛਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਘਰ ‘ਚ ਇਕੱਲੀ ਸੀ, ਜਦੋਂ ਦੁਪਹਿਰ ਕਰੀਬ 1 ਵਜੇ ਉਸ ਦਾ ਪਿਤਾ ਆਇਆ। ਜਿਸ ਤੋਂ ਬਾਅਦ ਉਸ ਨੇ ਜ਼ਬਰਦਸਤੀ ਉਸ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ।
ਜਦੋਂ ਪੀੜਤ ਨੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਿਸ ਤੋਂ ਬਾਅਦ ਪੀੜਤਾ ਨੇ ਕਿਹਾ- ਉਸ ਦੇ ਪਿਤਾ ਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਸਨ।
ਪੀੜਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਕਿ ਜਦੋਂ ਉਸ ਨੇ ਆਪਣੇ ਪਿਤਾ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕੀਤਾ ਤਾਂ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਐਫਆਈਆਰ ਦਰਜ ਕੀਤੀ ਅਤੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ।