ਮਰ ਚੁੱਕੀ ਲੋਕਾਂ ਚੋਂ ਇਨਸਾਨੀਅਤ, ਫੈਕਟਰੀ ਮਾਲਕ ਨੇ 3 ਧੀਆਂ, 1 ਪੁੱਤ ਤੇ ਮਾਂ ਨੂੰ ਮੂੰਹ ਕਾਲੇ ਕਰਕੇ ਘੁੰਮਾਇਆ, ਲੋਕ ਦੇਖਦੇ ਰਹੇ ਤਮਾਸ਼ਾ

ਲੁਧਿਆਣਾ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਕ ਫੈਕਟਰੀ ਮਾਲਕ ਨੇ ਇੱਕ ਪਰਿਵਾਰ ਦੀਆਂ 3 ਧੀਆਂ, 1 ਪੁੱਤ ਅਤੇ ਉਨ੍ਹਾਂ ਦੀ ਮਾਂ ਦੇ ਮੂੰਹ ਕਾਲੇ ਕੀਤੇ ਅਤੇ ਆਂਢ-ਗੁਆਂਢ ਵਿੱਚ ਘੁੰਮਾਇਆ। ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕ ਹੱਸਦੇ ਹੋਏ ਤਮਾਸ਼ਾ ਦੇਖਦੇ ਰਹੇ।

ਪਰਿਵਾਰ ਦੇ ਚਾਰੇ ਮੈਂਬਰਾਂ ਦੇ ਗਲਾਂ ਵਿੱਚ ਤਖ਼ਤੀਆਂ ਪਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਤਖ਼ਤੀਆਂ ‘ਤੇ ਲਿਖਿਆ ਸੀ ਮੈਂ ਚੋਰ ਹਾਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ। ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।

ਦਰਅਸਲ ਮਾਮਲਾ ਬਹਾਦਰਕੇ ਰੋਡ ਦੇ ਏਕਜੋਤ ਨਗਰ ਦਾ ਹੈ। ਇੱਕ ਫੈਕਟਰੀ ਵਿੱਚ ਕੰਮ ਕਰਦੇ ਇੱਕ ਪਰਿਵਾਰ (ਤਿੰਨ ਧੀਆਂ, ਪੁੱਤਰ ਅਤੇ ਮਾਂ) ਨੂੰ ਲੋਕਾਂ ਨੇ ਕੱਪੜੇ ਚੋਰੀ ਕਰਨ ਦੇ ਦੋਸ਼ ਵਿੱਚ ਫੜ ਲਿਆ। ਮਾਲਕ ਨੇ ਔਰਤ, ਉਸ ਦੀਆਂ ਤਿੰਨ ਨਾਬਾਲਗ ਧੀਆਂ ਅਤੇ ਪੁੱਤਰ ਦੇ ਗਲੇ ਵਿੱਚ ਤਖ਼ਤੀਆਂ ਵੀ ਪਾ ਦਿੱਤੀਆਂ।

ਤਖ਼ਤੀ ‘ਤੇ ਲਿਖਿਆ ਸੀ, ‘ਮੈਂ ਚੋਰ ਹਾਂ, ਮੈਂ ਆਪਣਾ ਅਪਰਾਧ ਕਬੂਲ ਕਰ ਰਿਹਾ ਹਾਂ।’ ਇਨ੍ਹਾਂ ਵਿੱਚੋਂ ਇੱਕ ਕੁੜੀ ਦਾ ਵਿਆਹ ਤੈਅ ਹੋ ਗਿਆ ਹੈ। ਉਸਦਾ ਕੁਝ ਦਿਨਾਂ ਬਾਅਦ ਵਿਆਹ ਹੋਣ ਵਾਲਾ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਨੇ ਕਿਹਾ ਹੈ ਕਿ ਉਹ ਕਾਰਵਾਈ ਕਰੇਗੀ। ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਜਸਬੀਰ ਸਿੰਘ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਸ਼ਰਮਨਾਕ ਹੈ। ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਮਾਮਲੇ ਦੀ ਜਾਂਚ ਮਨੁੱਖੀ ਆਧਾਰ ‘ਤੇ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

error: Content is protected !!