ਭਾਰਤ ਦੇ ਨਾਂਅ ਨਵਾਂ ਰਿਕਾਰਡ… ਇੰਗਲੈਂਡ ਨੂੰ ਪਹਿਲੇ ਟੀ-20 ‘ਚ ਬੁਰੀ ਤਰ੍ਹਾਂ ਦਰੜਿਆ
India, England, t-20, cricket
ਵੀਓਪੀ ਬਿਊਰੋ- ਭਾਰਤ ਨੇ ਪੰਜ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ 133 ਦੌੜਾਂ ਦਾ ਟੀਚਾ 12.5 ਓਵਰਾਂ ਵਿੱਚ ਹਾਸਲ ਕਰ ਲਿਆ। ਇਹ ਟੀ-20 ਅੰਤਰਰਾਸ਼ਟਰੀ ਵਿੱਚ 130 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸਭ ਤੋਂ ਘੱਟ ਓਵਰਾਂ ਵਿੱਚ ਜਿੱਤ ਹੈ। ਟੀਮ ਇੰਡੀਆ ਨੇ ਇਸ ਮਾਮਲੇ ਵਿੱਚ ਚਾਰ ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।