ਬੁਆਏਫ੍ਰੈਂਡ ਨੇ ਕੀਤਾ ਚੰਡੀਗੜ੍ਹ ਪੀਜੀ ‘ਚ ਰਹਿ ਰਹੀ ਗਰਲਫ੍ਰੈਂਡ ਦਾ ਕ+ਤ+ਲ, ਭਾਖੜਾ ‘ਚੋਂ ਲਾਸ਼ ਬਰਾਮਦ

ਬੁਆਏਫ੍ਰੈਂਡ ਨੇ ਕੀਤਾ ਚੰਡੀਗੜ੍ਹ ਪੀਜੀ ‘ਚ ਰਹਿ ਰਹੀ ਗਰਲਫ੍ਰੈਂਡ ਦਾ ਕ+ਤ+ਲ, ਭਾਖੜਾ ‘ਚੋਂ ਲਾਸ਼ ਬਰਾਮਦ

ਚੰਡੀਗੜ੍ਹ (ਵੀਓਪੀ ਬਿਊਰੋ) Punjab, chandigarh, murder 20 ਜਨਵਰੀ ਨੂੰ ਚੰਡੀਗੜ੍ਹ ਤੋਂ ਲਾਪਤਾ ਹੋਈ ਨਿਸ਼ਾ ਨਾਮ ਦੀ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਕੁੜੀ ਦੇ ਪਰਿਵਾਰਿਕ ਮੈਂਬਰ ਜਿਸ ਵਿੱਚ ਪਿਤਾ ਤੇ ਭੈਣ ਦੇ ਵੱਲੋਂ ਰੂਪਨਗਰ ਦੇ ਥਾਣਾ ਸਿੰਘ ‘ਚ ਬਿਆਨ ਦਰਜ ਕਰਵਾਏ ਗਏ ਸਨ ਕਿ ਉਨ੍ਹਾਂ ਦੀ ਕੁੜੀ ਲਾਪਤਾ ਹੈ। ਥਾਣਾ ਸਿੰਘ ਦੇ ਪੁਲਿਸ ਅਧਿਕਾਰੀ ਡੀਐਸਪੀ ਰਾਜਕੁਮਾਰ ਗਿੱਲ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਕੁੜੀ ਦੀ ਲਾਸ਼ ਦੀ ਸ਼ਨਾਖਤ ਹੋ ਚੁੱਕੀ ਹੈ।

 

ਸ਼ਨਾਖਤ ਹੋਣ ਤੋਂ ਬਾਅਦ ਉਸ ਦੀ ਲਾਸ਼ ਨੂੰ ਉਸਦੇ ਘਰਦਿਆਂ ਦੇ ਹਵਾਲੇ ਕਰ ਦਿੱਤਾ ਹੈ। ਇਸ ਮਾਮਲੇ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਮੂਪੁਰ ਦੇ ਵਾਸੀ ਯੁਵਰਾਜ ਸਿੰਘ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਅਦਾਲਤ ਦੇ ਵਿੱਚ ਅਜੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸਿਆ ਦਾ ਰਿਹਾ ਹੈ ਕਿ ਉਕਤ ਨੌਜਵਾਨ ਜੋ ਕਿ ਲੜਕੀ ਦਾ ਬੁਆਏਫਰੈਂਡ ਸੀ, ਉਸ ਨੇ ਹੀ ਲੜਕੀ ਦਾ ਕਤਲ ਕੀਤਾ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ-34 ਦੇ ਵਿੱਚ ਇੱਕ ਪੀਜੀ ਦੇ ਵਿੱਚ ਰਹਿਣ ਵਾਲੀ ਕੁੜੀ ਜੋ ਕਿ 20 ਜਨਵਰੀ ਨੂੰ ਰਾਤ ਦੇ ਸਮੇਂ ਯੁਵਰਾਜ ਨਾਮ ਦੇ ਨੌਜਵਾਨ ਦੇ ਨਾਲ ਗਈ ਸੀ ਤੇ ਉਸ ਤੋਂ ਬਾਅਦ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਰੂਪਨਗਰ ਦੇ ਥਾਣਾ ਸਿੰਘ ਦੇ ਵਿੱਚ ਬਿਆਨ ਦਰਜ ਕਰਵਾਏ ਸਨ। ਰੋਪੜ ਦੇ ਵਿੱਚ ਨਹਿਰ ਦੇ ਵਿੱਚ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ, ਜਿਸ ਦੀ ਲਾਸ਼ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਬਲੈਕਮੇਲ ਕੀਤਾ ਜਾ ਰਿਹਾ ਸੀ।

error: Content is protected !!