ਦੇਰ ਸ਼ਾਮ ਮੋਗਾ ‘ਚ ਐਨਕਾਉਂਟਰ, NRI ਤੋਂ ਖੋਹੀ ਸੀ ਕਾਰ, ਪੁਲਿਸ ਨੇ ਮਾਰੀਆਂ ਗੋ+ਲੀਆਂ

ਦੇਰ ਸ਼ਾਮ ਮੋਗਾ ‘ਚ ਐਨਕਾਉਂਟਰ, NRI ਤੋਂ ਖੋਹੀ ਸੀ ਕਾਰ, ਪੁਲਿਸ ਨੇ ਮਾਰੀਆਂ ਗੋਲੀਆਂ

ਮੋਗਾ (ਵੀਓਪੀ ਬਿਊਰੋ) Punjab, moga, encounter ਪੰਜਾਬ ਵਿੱਚ ਅਪਰਾਧ ਦਾ ਕਾਫੀ ਬੋਲ ਵਾਲਾ ਵਧਿਆ ਹੋਇਆ ਹੈ, ਜਿੱਥੇ ਕੱਲ ਪੰਜਾਬ ਵਿੱਚ ਪਹਿਲਾਂ ਬਰਨਾਲਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ। ਉੱਥੇ ਹੀ ਦੇਰ ਸ਼ਾਮ ਮੋਗਾ ਵਿਖੇ ਵੀ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁੱਠਭੇੜ ਦੀ ਖਬਰ ਸਾਹਮਣੇ ਆਈ ਹੈ।

ਜਾਣਕਾਰੀ ਮੁਤਾਬਕ ਮੋਗਾ ਵਿੱਚ ਬੀਤੇ ਦਿਨੀ ਕੁਝ ਬਦਮਾਸ਼ਾਂ ਨੇ ਇੱਕ ਐਨਆਰਆਈ ਕੋਲੋਂ ਕਾਰ ਖੋਹੀ ਸੀ। ਇਸ ਘਟਨਾ ਤੋਂ ਬਾਅਦ ਬੀਤੇ ਸ਼ਾਮ ਪੁਲਿਸ ਨੇ ਉਕਤ ਬਦਮਾਸ਼ਾਂ ਨੂੰ ਫੜਨ ਲਈ ਮੁਹਿੰਮ ਚਲਾਈ ਅਤੇ ਐਨਕਾਊਂਟਰ ਦੌਰਾਨ ਦੋ ਬਦਮਾਸ਼ਾਂ ਨੂੰ ਜ਼ਖਮੀ ਕਰਕੇ ਕਾਬੂ ਕੀਤਾ, ਇਸ ਕਾਰਵਾਈ ਦੌਰਾਨ ਪੁਲਿਸ ਨੇ ਕੁੱਲ ਮਿਲਾ ਕੇ ਛੇ ਬਦਮਾਸ਼ਾਂ ਨੂੰ ਕਾਬੂ ਕਰ ਲਿਆ।

ਮੋਗਾ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਦੋ ਅਪਰਾਧੀਆਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਅਤੇ ਦੋ ਅਪਰਾਧੀ ਭੱਜਣ ਵਿੱਚ ਕਾਮਯਾਬ ਹੋ ਗਏ। 28 ਜਨਵਰੀ ਨੂੰ, ਚਾਰ ਬਦਮਾਸ਼ ਮੋਗਾ ਦੇ ਕੋਟ ਏ ਸੇਖਾ ਨੇੜੇ ਤੋਂ ਇੱਕ ਕੀਆ ਕਾਰ ਚੋਰੀ ਕਰਕੇ ਫਰਾਰ ਹੋ ਗਏ ਸਨ। ਮਾਮਲੇ ਦੀ ਜਾਂਚ ਕਰਦੇ ਹੋਏ, ਪੁਲਿਸ ਨੂੰ ਐਤਵਾਰ ਨੂੰ ਇੱਕ ਸੂਚਨਾ ਮਿਲੀ ਕਿ ਮੋਗਾ ਖੇਤਰ ਵਿੱਚ ਇੱਕ ਕੀਆ ਕਾਰ ਘੁੰਮ ਰਹੀ ਹੈ ਅਤੇ ਕੋਈ ਅਪਰਾਧ ਕਰਨ ਵਾਲਾ ਹੈ।

error: Content is protected !!