ਪਤੰਗ ਚੜ੍ਹਾਉਂਦੇ ਛੱਤ ਤੋਂ ਡਿੱਗੇ 13 ਸਾਲਾਂ ਨੌਜਵਾਨ ਦੀ ਮੌ+ਤ, ਚਾਰ ਭੈਣਾਂ ਦਾ ਸੀ ਇਕਲੌਤਾ ਭਰਾ

ਪਤੰਗ ਚੜ੍ਹਾਉਂਦੇ ਛੱਤ ਤੋਂ ਡਿੱਗੇ 13 ਸਾਲਾਂ ਨੌਜਵਾਨ ਦੀ ਮੌ+ਤ, ਚਾਰ ਭੈਣਾਂ ਦਾ ਸੀ ਇਕਲੌਤਾ ਭਰਾ

ਜਲੰਧਰ (ਵੀਓਪੀ ਬਿਊਰੋ) Punjab, jalandhar ਪਤੰਗਬਾਜ਼ੀ ਨੇ ਕਈ ਘਰ ਬਰਬਾਦ ਕਰ ਦਿੱਤੇ ਹਨ, ਜਿੱਥੇ ਹੀ ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਚਾਈਨਾ ਡੋਰ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਚਾਈਨਾ ਡੋਰ ਦੇ ਨਾਲ ਕਾਫੀ ਹਾਦਸੇ ਵਾਪਰ ਰਹੇ ਹਨ, ਉੱਥੇ ਹੀ ਪਤੰਗਬਾਜ਼ੀ ਕਰਦਿਆਂ ਵੀ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਕਿ ਕੀਮਤੀ ਜਾਨਾਂ ਦੁਨੀਆਂ ਤੋਂ ਚਲੀ ਜਾਂਦੀ ਹਨ।

ਅਜਿਹਾ ਹੀ ਮਾਮਲਾ ਹੁਣ ਸਾਹਮਣੇ ਆਇਆ ਹੈ ਜਲੰਧਰ ਤੋਂ, ਜਿੱਥੇ ਪਤੰਗ ਚੜਾਉਂਦਾ ਇੱਕ 13 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕੀ ਉਕਤ ਤੇਰਾ ਸਾਲਾ ਨੌਜਵਾਨ ਪਤੰਗ ਚੜਾਉਂਦਿਆਂ ਹੋਇਆ ਤੀਜੀ ਮੰਜ਼ਿਲ ਤੋੜ ਹੇਠਾਂ ਡਿੱਗ ਪਿਆ ਅਤੇ ਉਸਨੇ ਦਮ ਤੋੜ ਦਿੱਤਾ।

ਇਹ ਹਾਦਸਾ ਕਪੂਰਥਲਾ-ਨਕੋਦਰ ਮੁੱਖ ਮਾਰਗ ਨੇੜੇ ਸਥਿਤ ਪਿੰਡ ਮੱਲੂ ਕਾਦਰਾਬਾਦ ਜ਼ਿਲ੍ਹਾ ਕਪੂਰਥਲਾ ਵਿਖੇ ਵਾਪਰਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੇਵਾ ਮੁਕਤ ਏਐੱਸਆਈ ਸੰਤੋਖ ਸਿੰਘ ਨੇ ਦੱਸਿਆ ਕਿ ਅੱਜ ਉਕਤ ਬੱਚਾ ਤੀਸਰੀ ਮੰਜ਼ਿਲ ‘ਤੇ ਪਤੰਗ ਚੜ੍ਹਾ ਰਿਹਾ ਸੀ ਕਿ ਪਿਛਲੇ ਪਾਸੇ ਨਾ ਵੇਖਦਾ ਹੋਇਆ ਪਿੱਛੇ ਜਾਂਦਾ ਰਿਹਾ ਤੇ ਬਨੇਰਾ ਵੱਡਾ ਨਾ ਹੋਣ ਕਾਰਣ ਥੱਲੇ ਜਾ ਡਿੱਗਾ ਅਤੇ ਡਿੱਗਦਿਆਂ ਹੀ ਦਮ ਤੋੜ ਗਿਆ। ਬਿਹਾਰ ਤੋਂ ਆ ਇਥੇ ਰਹਿੰਦੇ ਮਜ਼ਦੂਰ ਦਾ ਬੇਟਾ 4 ਭੈਣਾਂ ਦਾ ਇਕਲੋਤਾ ਭਰਾ ਸੀ।

error: Content is protected !!