ਜਲੰਧਰ (ਨੂਰ ਸ਼ੁਭ) ਇੰਨੋਸੈਂਟ ਹਾਰਟਸ ਸਕੂਲ ਦੇ ਪ੍ਰੀ ਪ੍ਰਾਈਮਰੀ ਵਿੱਚ ਸਾਲ 2025- 26 ਲਈ ਨਰਸਰੀ ਵਿੱਚ ਪ੍ਰਵੇਸ਼ ਪਾਉਣ ਵਾਲੇ ਬੱਚਿਆਂ ਦੇ ਮਾਤਾ ਪਿਤਾ ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੀ ਪ੍ਰਾਈਮਰੀ ਦੇ ਇੰਚਾਰਜ ਵੱਲੋਂ ਮਾਤਾ ਪਿਤਾ ਦਾ ਸਵਾਗਤ ਕੀਤਾ ਗਿਆ। ਉਹਨਾਂ ਨੇ ਮਾਤਾ ਪਿਤਾ ਨੂੰ ਸਕੂਲ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ।
ਉਹਨਾਂ ਨੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਬਿਤਾਨ ਦੀ ਸਲਾਹ ਦਿੱਤੀ ਅਤੇ ਮਾਤਾ ਪਿਤਾ ਦੇ ਨਾਲ ਕਈ ਐਕਟੀਵਿਟੀਜ ਵੀ ਕੀਤੀਆਂ, ਜੋ ਉਹ ਘਰ ਵਿੱਚ ਆਪਣੇ ਬੱਚਿਆਂ ਨਾਲ ਕਰ ਸਕਦੇ ਹਨ। ਡਾਇਰੈਕਟਰ ਸੀਐਸਆਰ ਡਾ. ਪਲਕ ਗੁਪਤਾ ਬੋਰੀ ਨੇ ਮਾਤਾ ਪਿਤਾ ਨੂੰ ਉਹਨਾਂ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਪ੍ਰਾਰੰਭਿਕ ਜਮਾਤਾਂ ਫਰਵਰੀ ਦੇ ਮਹੀਨੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਣਗੀਆਂ। ਇਸ ਸਮੇਂ ਦੌਰਾਨ ਉਹ ਓਪਚਾਰਿਕ ਸਕੂਲਿੰਗ ਲਈ ਸਿੱਖਿਆ ਵਿਧੀਆਂ ਦੇ ਮਾਧਿਅਮ ਨਾਲ ਬੱਚਿਆਂ ਨੂੰ ਤਿਆਰ ਕਰਨਗੇ।