ਕੱਲ US ਤੋਂ ਡਿਪੋਰਟ ਹੋ ਕੇ ਆਇਆ ਨੌਜਵਾਨ ਸਵੇਰੇ ਬਿਨਾਂ ਦੱਸੇ ਘਰੋਂ ਨਿਕਲਿਆ, ਬੁੱਢੀ ਮਾਂ ਦਾ ਰੋ-ਰੋ ਬੁਰਾ ਹਾਲ, ਪੁਲਿਸ ਕਰ ਰਹੀ ਭਾਲ

ਕੱਲ US ਤੋਂ ਡਿਪੋਰਟ ਹੋ ਕੇ ਆਇਆ ਨੌਜਵਾਨ ਸਵੇਰੇ ਬਿਨਾਂ ਦੱਸੇ ਘਰੋਂ ਨਿਕਲਿਆ, ਬੁੱਢੀ ਮਾਂ ਦਾ ਰੋ-ਰੋ ਬੁਰਾ ਹਾਲ, ਪੁਲਿਸ ਕਰ ਰਹੀ ਭਾਲ

ਜਲੰਧਰ/ਫਗਵਾੜਾ (ਵੀਓਪੀ ਬਿਊਰੋ)Punjab, jalandhar, phagwara ਬੀਤੇ ਦਿਨੀ ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀਆਂ ਵਿੱਚੋਂ ਕਰੀਬ 30 ਨੌਜਵਾਨ ਪੰਜਾਬ ਦੇ ਸਨ। ਇਸ ਪੂਰੇ ਮਾਮਲੇ ਨੂੰ ਲੈ ਕੇ ਅਮਰੀਕਾ ਸਰਕਾਰ ਸਖਤੀ ਦਿਖਾ ਰਹੀ ਹੈ। ਕੱਲ ਅਮਰੀਕਾ ਦਾ ਕਾਰਗੋ ਜਹਾਜ ਅੰਮ੍ਰਿਤਸਰ ਏਅਰਪੋਰਟ ‘ਤੇ ਉਤਾਰ ਗਿਆ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਦੇਸ਼ ਸ਼ਾਮ ਤੱਕ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਆਪਣਾ ਆਪਣੇ ਘਰੇ ਛੱਡ ਦਿੱਤਾ।

ਉੱਥੇ ਹੀ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਦੁਆਬੇ ਦੇ ਜਲੰਧਰ- ਫਗਵਾੜਾ ਦੇ ਨੇੜਲੇ ਇੱਕ ਪਿੰਡ ਦਾ ਰਹਿਣ ਵਾਲਾ ਨੌਜਵਾਨ ਜੋ ਕਿ ਕਰੀਬ ਇੱਕ ਮਹੀਨਾ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਉਹ ਸਵੇਰ ਤੋਂ ਲਾਪਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਰਾਤ ਕਰੀਬ 9:30 ਵਜੇ ਘਰ ਆਇਆ ਸੀ ਅਤੇ ਉਸ ਸਮੇਂ ਤੋਂ ਹੀ ਉਹ ਉਦਾਸ ਸੀ ਇਸ ਤੋਂ ਬਾਅਦ ਸਵੇਰੇ ਸਾਢੇ ਪੰਜ ਵਜੇ ਉਹ ਘਰੋਂ ਨਿਕਲ ਗਿਆ। ਇਸ ਦੌਰਾਨ ਉਸ ਦੀ ਬੁੱਢੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

ਇਸ ਸਬੰਧੀ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਫਿਲਹਾਲ ਅਜੇ ਤੱਕ ਉਸਨੂੰ ਨੌਜਵਾਨ ਦਾ ਕੁਝ ਅਤਾ ਪਤਾ ਨਹੀਂ ਲੱਗ ਸਕਿਆ। ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਦੁਬਈ ਗਿਆ ਸੀ ਅਤੇ ਉੱਥੋਂ ਏਜੈਂਟਾਂ ਦੇ ਝਾਂਸੇ ਵਿੱਚ ਆ ਕੇ ਅਮਰੀਕਾ ਜਾਣ ਦਾ ਸੁਪਨਾ ਦੇਖਣ ਲੱਗਾ। ਇਸ ਤੋਂ ਬਾਅਦ ਨੌਜਵਾਨ ਨੇ ਡੰਕੀ ਰਾਹੀ ਅਮਰੀਕਾ ਜਾਣ ਦਾ ਪਲਾਨ ਬਣਾਇਆ ਅਤੇ ਕਰੀਬ ਇੱਕ ਮਹੀਨਾ ਪਹਿਲਾਂ ਹੀ ਉਹ ਅਮਰੀਕਾ ਪਹੁੰਚਿਆ ਸੀ। ਪਰ ਉਥੋਂ ਦੀ ਸਰਕਾਰ ਬਦਲਣ ਤੋਂ ਬਾਅਦ ਜੋ ਟਰੰਪ ਨੇ ਫੈਸਲੇ ਕੀਤੇ ਨੇ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਿੱਚ ਨਹੀਂ ਰਹਿਣ ਦੇਣਗੇ ਉਸ ਦਾ ਸ਼ਿਕਾਰ ਇਹ ਨੌਜਵਾਨ ਹੋ ਗਿਆ ਅਤੇ ਅਮਰੀਕਾ ਸਰਕਾਰ ਨੇ ਇਸ ਨੌਜਵਾਨ ਨੂੰ ਵੀ ਡਿਪੋਰਟ ਕਰਕੇ ਪੰਜਾਬ ਵਾਪਸ ਭੇਜ ਦਿੱਤਾ।

ਹੁਣ ਇਸ ਨੌਜਵਾਨ ਦੇ ਸਿਰ ਕਿੰਨਾ ਕਰਜ਼ਾ ਹੈ ਜਾਂ ਕਿਸ ਗੱਲੋਂ ਪਰੇਸ਼ਾਨ ਹੈ ਇਹ ਤਾਂ ਨੌਜਵਾਨ ਦੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਫਿਲਹਾਲ ਪੁਲਿਸ ਨੌਜਵਾਨ ਦੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਨੌਜਵਾਨ ਦਾ ਨਾਮ ਜਸਵੀਰ ਸਿੰਘ ਅਤੇ ਉਮਰ 40 ਸਾਲ ਹੈ।

error: Content is protected !!