ਇਲੈਕਟਰੋਨਿਕ ਮੀਡੀਆ ਐਸੋ. ਦੇ ਪ੍ਰਧਾਨ ਸੰਦੀਪ ਸਾਹੀ ਅਤੇ ਨਗਰ ਨਿਗਮ ਇੰਸਪੈਕਟਰ ਨੀਰਜ ਸਾਹੀ ਦੀ ਮਾਤਾ ਦਾ ਦੇਹਾਂਤ

ਇਲੈਕਟਰੋਨਿਕ ਮੀਡੀਆ ਐਸੋ. ਦੇ ਪ੍ਰਧਾਨ ਸੰਦੀਪ ਸਾਹੀ ਅਤੇ ਨਗਰ ਨਿਗਮ ਦੇ ਇੰਸਪੈਕਟਰ ਨੀਰਜ ਸਾਹੀ ਦੀ ਮਾਤਾ ਦਾ ਦੇਹਾਂਤ

ਜਲੰਧਰ (ਵੀਓਪੀ ਬਿਊਰੋ) ਇਲੈਕਟਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸਾਹੀ ਅਤੇ ਨਗਰ ਨਿਗਮ ਇੰਸਪੈਕਟਰ ਨੀਰਜ ਸਾਹੀ ਦੀ ਮਾਤਾ ਸੰਗੀਤਾ ਸਾਹੀ ਦਾ ਦੇਹਾਂਤ ਹੋ ਗਿਆ ਹੈ। ਸੰਗੀਤਾ ਸਾਹੀ ਪਿਛਲੇ ਕੁਝ ਦਿਨ ਤੋਂ ਬਿਮਾਰ ਚੱਲ ਰਹੇ ਸਨ ਤੇ ਕੁਝ ਦੇਰ ਪਹਿਲਾਂ ਉਹਨਾਂ ਦਾ ਦੇਹਾਂਤ ਹੋ ਗਿਆ ਹੈ।

ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 8 ਫਰਵਰੀ 2025 ਨੂੰ ਸ਼ਾਮ 5:00 ਵਜੇ ਮਾਡਲ ਟਾਊਨ ਜਲੰਧਰ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਇਸ ਮੌਕੇ ਇਲੈਕਟਰੋਨਿਕ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਨਰਿੰਦਰ ਨੰਦਨ ਅਤੇ ਚੀਫ਼ ਪੈਟਰਨ ਪਰਮਜੀਤ ਸਿੰਘ ਰੰਗਪੁਰੀ ਨੇ ਇਸ ਦੁੱਖ ਦੇ ਘੜੀ ‘ਚ ਸੰਦੀਪ ਸਾਹੀ ਦੇ ਪਰਿਵਾਰ ਨਾਲ ਦੁੱਖ ਪਰਗਟ ਕੀਤਾ ਅਤੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਪਰਿਵਾਰ ਨੂੰ ਭਾਣਾ ਮੰਨਣ ਦੀ ਹਿੰਮਤ ਬਖਸ਼ੇ।

error: Content is protected !!