ਅਮਰੀਕਾ 15 ਫਰਵਰੀ ਤੱਕ 180 ਹੋਰ ਭਾਰਤੀਆਂ ਨੂੰ ਭੇਜ ਸਕਦੈ ਅੰਮ੍ਰਿਤਸਰ

ਅਮਰੀਕਾ 15 ਫਰਵਰੀ ਤੱਕ 180 ਹੋਰ ਭਾਰਤੀਆਂ ਨੂੰ ਭੇਜ ਸਕਦੈ ਅੰਮ੍ਰਿਤਸਰ

ਦਿੱਲੀ (ਵੀਓਪੀ ਬਿਊਰੋ) USA, India, Punjab, deport ਬੀਤੇ ਦਿਨੀ ਅਮਰੀਕਾ ਨੇ 104 ਭਾਰਤੀਆਂ ਨੂੰ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੀ ਧਰਤੀ ‘ਤੇ ਰਹਿ ਰਹੇ ਸਨ, ਉਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ। 104 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਜੋ ਕਿ ਅਮਰੀਕੀ ਫੌਜ ਦਾ ਜਹਾਜ਼ ਸੀ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੁੰਦਾ ਹੈ, ਇਹਨਾਂ ਵਿੱਚੋਂ 30 ਲੋਕ ਪੰਜਾਬ ਦੇ ਸਨ, ਜਦਕਿ 33 ਹਰਿਆਣਾ ਅਤੇ 33 ਹੀ ਗੁਜਰਾਤ ਦੇ ਲੋਕ ਵੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਸਨ।ਜਿਨਾਂ ਨੂੰ ਅਮਰੀਕਾ ਨੇ ਵਾਪਿਸ ਇੰਡੀਆ ਭੇਜ ਦਿੱਤਾ।

ਇਸ ਤੋਂ ਇਲਾਵਾ ਯੂਪੀ, ਮਹਾਰਾਸ਼ਟਰ ਤੇ ਹੋਰਨਾਂ ਸੂਬਿਆਂ ਦੇ ਵੀ ਕੁਝ ਕੁਝ ਲੋਕ ਇਹਨਾਂ ਵਿੱਚ ਸ਼ਾਮਿਲ ਸਨ। ਇਸ ਤੋਂ ਬਾਅਦ ਪੰਜਾਬ ਪੁਲਿਸ ਵੀ ਫਰਜੀ ਏਜਂਟਾਂ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਹੁਣ ਤੱਕ 10 ਐਫਆਈਆਰ ਦਰਜ ਕਰਕੇ ਕਈ ਏਜਂਟਾਂ ਨੂੰ ਨਾਮਜ਼ਦ ਕਰ ਚੁੱਕੀ ਹੈ।

ਉੱਥੇ ਹੀ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਅਮਰੀਕਾ ਨੇ 180 ਹੋਰ ਗੈਰ ਕਾਨੂੰਨੀ ਭਾਰਤੀਆਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਹੈ। ਖਬਰ ਇਹ ਸਾਹਮਣੇ ਆ ਰਹੀ ਹੈ ਕਿ 15 ਫਰਵਰੀ ਤੱਕ 180 ਹੋਰ ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋ ਸਕਦਾ ਹੈ।

ਫਿਲਹਾਲ ਇਹ ਸਾਰੀ ਖਬਰ ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆ ਰਹੀ ਹੈ ਪਰ ਜਿਸ ਤਰ੍ਹਾਂ ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ, ਉਥੋਂ ਉਮੀਦ ਜਤਾਈ ਜਾ ਰਹੀ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ ਜਿੱਥੇ ਅਮਰੀਕਾ ਨੇ ਹਾਜ਼ਰਾਂ ਭਾਰਤੀਆਂ ਦੀ ਪਛਾਣ ਕੀਤੀ ਹੈ ਅਤੇ 1700 ਦੇ ਕਰੀਬ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ, ਉਸ ‘ਤੇ ਹੀ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹਨਾਂ 180 ਨੂੰ ਜਲਦ ਹੀ ਭਾਰਤ ਭੇਜਿਆ ਜਾ ਸਕਦਾ ਹੈ।

error: Content is protected !!